ਜਾਤੀ ਭੇਦਭਾਵ ’ਤੇ ਪਾਬੰਦੀ ਲਾਉਣ ਵਾਲਾ ਬਿਲ ਪਾਸ
ਵਾਸ਼ਿੰਗਟਨ, 12 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਕੈਲੀਫੋਰਨੀਆ ਸਟੇਟ ਸੈਨੇਟ ਨੇ ਜਾਤ ਆਧਾਰਤ ਭੇਦਭਾਵ ’ਤੇ ਪਾਬੰਦੀ ਲਾਉਣ ਲਈ ਵੱਡਾ ਕਦਮ ਚੁੱਕ ਦਿੱਤਾ। ਸੈਨੇਟ ਵੱਲੋਂ ਇਸ ਸਬੰਧੀ 1 ਦੇ ਮੁਕਾਬਲੇ 34 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਗਵਰਨਰ ਦੀ ਮੋਹਰ ਲੱਗਣ ਮਗਰੋਂ ਇਹ ਬਿੱਲ ਕਾਨੂੰਨ ਬਣ ਜਾਵੇਗਾ। ਇਹ ਕਦਮ ਚੁੱਕ ਕੇ ਕੈਲੀਫੋਰਨੀਆ ਅਮਰੀਕਾ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ, ਜੋ ਆਪਣੇ ਭੇਦਭਾਵ ਵਿਰੋਧੀ ਕਾਨੂੰਨਾਂ ਵਿੱਚ ਜਾਤੀ ਦੀ ਸ਼ੇ੍ਰਣੀ ਵੀ ਜੋੜੇਗਾ।ਐਲਾਨਿਆ ਜਾਵੇਗਾ। ਹੁਣ ਜੇਕਰ ਕੈਲੀਫੋਰਨੀਆ ਵਿੱਚ ਕੋਈ ਜਾਤੀਵਾਦ ਭਾਵ ਜਾਤ ’ਤੇ ਆਧਾਰਤ ਭੇਦਭਾਵ ਕਰਦਾ ਹੈ ਤਾਂ ਉਸ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਏਗਾ।