Home ਅਮਰੀਕਾ ਅਮਰੀਕਾ ਦੇ ਟੈਕਸਾਸ ਵਿਚ ਸੜਕ ਹਾਦਸੇ ਦੌਰਾਨ 8 ਗੈਰ ਕਾਨੂੰਨੀ ਪਰਵਾਸੀਆਂ ਦੀ ਮੌਤ

ਅਮਰੀਕਾ ਦੇ ਟੈਕਸਾਸ ਵਿਚ ਸੜਕ ਹਾਦਸੇ ਦੌਰਾਨ 8 ਗੈਰ ਕਾਨੂੰਨੀ ਪਰਵਾਸੀਆਂ ਦੀ ਮੌਤ

0
ਅਮਰੀਕਾ ਦੇ ਟੈਕਸਾਸ ਵਿਚ ਸੜਕ ਹਾਦਸੇ ਦੌਰਾਨ 8 ਗੈਰ ਕਾਨੂੰਨੀ ਪਰਵਾਸੀਆਂ ਦੀ ਮੌਤ

ਔਸਟਿਨ, 17 ਮਾਰਚ, ਹ.ਬ. : ਟੈਕਸਾਸ ਦੇ ਡੇਲ ਰਿਓ ਸ਼ਹਿਰ ਵਿਚ ਆਵਾਜਾਈ Îਨਿਯਮਾਂ ਦੀ ਉਲੰਘਣਾ ਕਰਦਿਆਂ ਪੁਲਿਸ ਤੋਂ ਬਚ ਕੇ ਭੱਜਣ ਦੇ ਚੱਕਰ ਵਿਚ ਇੱਕ ਪਿਕਅਪ ਟਰੱਕ ਦੀ ਇੱਕ ਹੋਰ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ।
ਟੈਕਸਾਸ ਜਨ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਪੁਲਿਸ ਫੋਰਸ ਦੁਪਹਿਰ ਵੇਲੇ ਅਮਰੀਕਾ ਦੇ ਰਾਜ ਮਾਰਗ 277 ’ਤੇ ਪਰਵਾਸੀਆਂ ਨੂੰ ਲੈ ਕੇ ਜਾ ਰਹੇ ਇੱਕ ਲਾਲ ਪਿਕਅਪ ਦਾ ਪਿੱਛਾ ਕਰ ਰਹੀ ਸੀ ਉਦੋਂ ਹੀ ਉਸ ਦੀ ਡੇਲ ਰਿਓ ਵਿਚ ਇੱਕ ਚਿੱਟੇ ਰੰਗ ਦੇ ਟਰੱਕ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ।
ਉਸ ਨੇ ਦੱਸਿਆ ਕਿ ਹਾਦਸੇ ਵਿਚ ਪਿਕਅਪ ਟਰੱਕ ਵਿਚ ਸਵਾਰ ਇੱਕ ਵਿਅਕਤੀ ਅਤੇ ਦੂਜੇ ਟਰੱਕ ਵਿਚ ਸਵਾਰ ਇੱਕ ਬੱਚਾ ਤੇ ਟਰੱਕ ਚਾਲਕ ਜ਼ਖਮੀ ਹੋ ਗਏ। ਉਨ੍ਹਾਂ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਵਿਭਾਗ ਨੇ ਦੱਸਿਆ ਕਿ ਪਿਕਅਪ ਟਰੱਕ ਵਿਚ ਸਵਾਰ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਇਹ ਅੱਠ ਲੋਕ ਗੈਰ ਕਾਨੂੰਨੀ ਪਰਵਾਸੀ ਸਨ।
ਉਸ ਨੇ ਇਹ ਨਹੀਂ ਦੱਸਿਆ ਕਿ ਪਿਕਅਪ ਟਰੱਕ ਚਾਲਕ ਨੇ ਆਵਾਜਾਈ ਦੇ ਕਿਸ ਨਿਯਮ ਦੀ ਉਲੰਘਣਾ ਕੀਤੀ ਸੀ ਜਿਸ ਦੇ ਕਾਰਨ ਪੁਲਿਸ ਨੇ ਉਸ ਦਾ ਪਿੱਛਾ ਕੀਤਾ। ਵਾਲ ਵੇਰਦੇ ਕਾਊਂਟੀ ਦੇ ਸ਼ੈਫਿਰ ਜੋਇ ਫਰੈਂਕ ਮਾਰਟੀਨੇਜ ਨੇ ਦੱਸਿਆ ਕਿ ਸਾਰੇ ਮ੍ਰਿਤਕ ਮੈਕਸਿਕੇ ਦੇ ਰਹਿਣ ਵਾਲੇ ਸੀ ਅਤੇ ਉਨ੍ਹਾਂ ਦੀ ਉਮਰ 18 ਤੋਂ 20 ਸਾਲ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿਚ ਸੱਤ ਮੁੰਡੇ ਅਤੇ ਇੱਕ ਲੜਕੀ ਸੀ।