Home ਅਮਰੀਕਾ ਅਮਰੀਕਾ ਦੇ ਤੀਜੇ ਬੈਂਕ ਦਾ ਪਤਨ ਰੋਕਣ ਲਈ ਅੱਗੇ ਆਏ 11 ਵੱਡੇ ਬੈਂਕ

ਅਮਰੀਕਾ ਦੇ ਤੀਜੇ ਬੈਂਕ ਦਾ ਪਤਨ ਰੋਕਣ ਲਈ ਅੱਗੇ ਆਏ 11 ਵੱਡੇ ਬੈਂਕ

0

30 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਕੀਤਾ ਐਲਾਨ

ਨਿਊ ਯਾਰਕ, 17 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਤੀਜੇ ਬੈਂਕ ਦਾ ਪਤਨ ਰੋਕਣ ਲਈ 11 ਵੱਡੇ ਬੈਂਕ ਨੂੰ ਹੱਥ ਮਿਲਾਉਣਾ ਪਿਆ ਅਤੇ ਕੈਲੇਫੋਰਨੀਆ ਦੇ ਫਸਟ ਰਿਪਬਲਿਕ ਬੈਂਕ ਵਾਸਤੇ 30 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਸੰਭਵ ਹੋ ਸਕਿਆ। ਅਮੀਰਾਂ ਨੂੰ ਕਰਜ਼ਾ ਦੇਣ ਵਾਲੇ ਫਸਟ ਰਿਪਬਲਿਕ ਬੈਂਕ ਨੂੰ ਵੀ ਬਿਲਕੁਲ ਉਸੇ ਕਿਸਮ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹੈ ਜੋ ਸਿਲੀਕੌਨ ਵੈਲੀ ਬੈਂਕ ਦੇ ਮਾਮਲੇ ਵਿਚ ਸਾਹਮਣੇ ਆਏ ਅਤੇ ਘੁੰਮਣ ਘੇਰੀ ਵਿਚ ਫਸੇ ਬੈਂਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।