ਅਸਫ਼ਲ ਹੋਈ ਬਾਇਡਨ ਤੇ ਹਾਊਸ ਸਪੀਕਰ ਦੀ ਗੱਲਬਾਤ
10 ਦਿਨ ’ਚ ਕੱਢਣਾ ਹੋਵੇਗਾ ਕੋਈ ਹੱਲ
ਵਾਸ਼ਿੰਗਟਨ, 24 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦਾ ਦਿਵਾਲਾ ਨਿਕਲਣ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਸੰਸਦ ਤੋਂ ਕਰਜ਼ ਦੀ ਮਨਜ਼ੂਰੀ ਹਾਸਲ ਕਰਨ ਦੇ ਯਤਨ ਵਿੱਚ ਜੁਟੇ ਰਾਸ਼ਟਰਪਤੀ ਜੋਅ ਬਾਇਡਨ ਦੀ ਇੱਕ ਹੋਰ ਕੋਸ਼ਿਸ਼ ਅਸਫ਼ਲ ਹੋ ਗਈ। ਬਾਇਡਨ ਨੇ ਹਾਊਸ ਸਪੀਕਰ ਨਾਲ ਲੰਮੀ ਗੱਲਬਾਤ ਕੀਤੀ, ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ।
ਇੱਕ ਰਿਪੋਰਟ ਮੁਤਾਬਕ ਬਾਇਡਨ ਪ੍ਰਸ਼ਾਸਨ ਕੋਲ ਹੁਣ ਸਿਰਫ਼ 10 ਦਿਨ ਦਾ ਸਮਾਂ ਬਚਿਆ ਹੈ। ਇਸ ਦੌਰਾਨ ਉਨ੍ਹਾਂ ਨੂੰ ਹਰ ਸੂਰਤ ਵਿੱਚ ਰਿਪਬਲੀਕਨ ਪਾਰਟੀ ਨੂੰ ਮਨਾ ਕੇ ‘ਡੇਟ ਸੀÇਲੰਗ’ ਲਈ ਅਪਰੂਵਲ ਲੈਣਾ ਹੋਵੇਗਾ।