ਵਾਸ਼ਿੰਗਟਨ, 1 ਜੂਨ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ’ਤੇ ਮੰਡਰਾਅ ਰਿਹਾ ਦੀਵਾਲੀਆ ਹੋਣ ਦਾ ਖਤਰਾ ਟਲ ਗਿਆ ਜਦੋਂ ਸੰਸਦ ਦੇ ਹੇਠਲੇ ਸਦਨ ਨੇ ਕਰਜ਼ਾ ਲੈਣ ਦੀ ਹੱਦ ਵਧਾਉਣ ਵਾਲਾ ਬਿਲ ਪਾਸ ਕਰ ਦਿਤਾ। ਹੁਣ ਇਹ ਬਿਲ ਸੈਨੇਟ ਵਿਚ ਜਾਵੇਗਾ ਜਿਥੇ ਡੈਮੋਕ੍ਰੈਟਿਕ ਪਾਰਟੀ ਬਹੁਮਤ ਵਿਚ ਹੈ ਅਤੇ ਫਿਰ ਰਾਸ਼ਟਰਪਤੀ ਦੇ ਦਸਤਖਤ ਕਰਵਾਏ ਜਾਣਗੇ। ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਰਿਪਬਲਿਕਨ ਪਾਰਟੀ ਦਾ ਬਹੁਮਤ ਹੋਣ ਕਾਰਨ ਜੋਅ ਬਾਇਡਨ ਸਰਕਾਰ ਵੱਡੀ ਮੁਸ਼ਕਲ ਵਿਚ ਘਿਰ ਚੁੱਕੀ ਸੀ ਅਤੇ 5 ਜੂਨ ਤੋਂ ਬਿਲ ਪਾਸ ਕਰਨਾ ਲਾਜ਼ਮੀ ਹੋ ਗਿਆ ਸੀ।
