
ਨਿਊਯਾਰਕ, 13 ਅਗਸਤ, ਹ.ਬ. : ਅਮਰੀਕਾ ਦੇ ਨਿਊਯਾਰਕ ’ਚ ਇਕ ਸਮਾਗਮ ਦੌਰਾਨ ਚਾਕੂ ਮਾਰੇ ਜਾਣ ਤੋਂ ਬਾਅਦ ਸਲਮਾਨ ਰਸ਼ਦੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਰਸ਼ਦੀ ਦੇ ਕਰੀਬੀ ਸਾਥੀਆਂ ਨੇ ਕਿਹਾ ਹੈ ਕਿ ਹਮਲੇ ਵਿਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਹੋ ਸਕਦਾ ਹੈ ਕਿ ਉਸ ਦੀ ਇਕ ਅੱਖ ਵੀ ਚਲੀ ਗਈ ਹੋਵੇ। ਇਸ ਦੌਰਾਨ ਪੁਲਿਸ ਨੇ ਰਸ਼ਦੀ ’ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਦੱਸੀ ਹੈ। ਦੱਸਿਆ ਗਿਆ ਹੈ ਕਿ ਹਮਲਾਵਰ ਨਿਊਜਰਸੀ ਦਾ ਰਹਿਣ ਵਾਲਾ ਹਾਦੀ ਮਤਾਰ ਹੈ। ਉਸ ਦੀ ਉਮਰ ਸਿਰਫ਼ 24 ਸਾਲ ਹੈ। ਨਿਊਯਾਰਕ ਪੁਲਿਸ ਮੁਤਾਬਕ ਹਮਲਾਵਰ ਨੂੰ ਰਸ਼ਦੀ ਦੇ ਸਮਾਗਮ ਵਿੱਚ ਮੌਜੂਦ ਲੋਕਾਂ ਨੇ ਦਬੋਚ ਲਿਆ ਸੀ। ਇਸ ਕਥਿਤ ਹਮਲਾਵਰ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਹਾਦੀ ਮਾਤਰ ਬਾਰੇ ਹੋਏ ਖੁਲਾਸੇ ਅਨੁਸਾਰ ਹਮਲਾਵਰ ਕੋਲ ਪ੍ਰੋਗਰਾਮ ਪਾਸ ਸੀ।