Home ਅਮਰੀਕਾ ਅਮਰੀਕਾ ਦੇ ਮਿਸੀਸਿਪੀ ’ਚ ਚੱਲੀ ਗੋਲੀ

ਅਮਰੀਕਾ ਦੇ ਮਿਸੀਸਿਪੀ ’ਚ ਚੱਲੀ ਗੋਲੀ

0


2 ਨੌਜਵਾਨਾਂ ਦੀ ਮੌਤ, 4 ਜ਼ਖਮੀ
ਹਮਲਾਵਰ ਗ੍ਰਿਫ਼ਤਾਰ
ਮਿਸੀਸਿਪੀ, 1 ਮਈ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਮਿਸੀਸਿਪੀ ਸੂਬੇ ਦੇ ਰਿਹਾਇਸ਼ੀ ਇਲਾਕੇ ’ਚ ਵਾਪਰੀ , ਜਿੱਥੇ 19 ਸਾਲ ਦੇ ਇੱਕ ਨੌਜਵਾਨ ਨੇ ਘਰ ’ਚ ਪਾਰਟੀ ਕਰ ਰਹੇ ਲੋਕਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 4 ਜਣੇ ਜ਼ਖਮੀ ਹੋ ਗਏ।