ਵਾਸ਼ਿੰਗਟਨ, 20 ਜੂਨ, ਹ.ਬ. : ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਰਾਤ ਵੇਲੇ ਵਾਪਰੀ ਵਾਸ਼ਿੰਗਟਨ ਡੀਸੀ ਦੇ ਯੂ ਸਟ੍ਰੀਟ ਨਾਰਥਵੈਸਟ ਵਿਚ ਇੱਕ ਸੰਗੀਤ ਸਮਾਰੋਹ ਵਿਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇਸ ਵਿਚ ਅੱਲ੍ਹੜ ਦੀ ਮੌਤ ਹੋ ਗਈ, ਜਦ ਕਿ ਪੁਲਿਸ ਅਧਿਕਾਰੀ ਸਣੇ 4 ਲੋਕ ਜ਼ਖਮੀ ਹੋ ਗਏ ਹਨ। ਡੀਸੀ ਪੁਲਿਸ ਯੂਨੀਅਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ।

