ਅਮਰੀਕਾ ਨਾਲ ਭਾਰਤ ‘ਮੁਕਤ ਵਪਾਰ ਸਮਝੌਤੇ’ ਬਾਰੇ ਗੱਲਬਾਤ ਲਈ ਤਿਆਰ-ਪਿਊਸ਼ ਗੋਇਲ

ਕੈਲੀਫੋਰਨੀਆ ਦੇ ਦੌਰੇ ‘ਤੇ ਪੁੱਜੇ

Video Ad

ਸੈਕਰਾਮੈਂਟੋ 7 ਸਤੰਬਰ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ 6 ਦਿਨਾ ਦੌਰੇ ‘ਤੇ ਪੁੱਜੇ ਭਾਰਤ ਦੇ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਬਹੁਤ ਮਜਬੂਤ ਹਨ ਪਰ ਅਮਰੀਕੀ ਪ੍ਰਸ਼ਾਸਨ ਨੀਤੀਗੱਤ ਰਣਨੀਤੀ ਤਹਿਤ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਦੀ ਇੱਛਾ ਨਹੀਂ ਰਖਦਾ। ਉਨਾਂ ਕਿਹਾ ਕਿ ਜੇਕਰ ਵਾਸ਼ਿੰਗਟਨ ਆਪਣਾ ਮੰਨ ਬਦਲੇ ਤਾਂ ਨਵੀਂ ਦਿੱਲੀ ਇਸ ਸਬੰਧੀ ਗੱਲਬਾਤ ਕਰਨ ਲਈ ਤਿਆਰ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਅਮਰੀਕੀ ਕਾਰੋਬਾਰੀਆਂ ਨਾਲ ਸਨਫਰਾਂਸਿਸਕੋ ਵਿਚ ਹੋਈ ਗੱਲਬਾਤ ਦਾ ਜ਼ਿਕਰ ਵੀ ਕੀਤਾ। ਉਨਾਂ ਕਿਹਾ ਹਾਲਾਂ ਕਿ ਅਮਰੀਕਾ ਕਿਸੇ ਵੀ ਦੇਸ਼ ਨਾਲ ਮੁਕਤ ਵਪਾਰ ਸਮਝੌਤਾ ਨਹੀਂ ਚਹੁੰਦਾ ਪਰੰਤੂ ਭਾਰਤ ਨੂੰ ਖੁਸ਼ੀ ਹੋਵੇਗੀ ਜੇਕਰ ਵਸ਼ਿੰਗਟਨ ਇਸ ਸਬੰਧੀ ਆਪਣੇ ਰੁਖ ਵਿਚ ਤਬਦੀਲੀ ਕਰਨ ਲਈ ਤਿਆਰ ਹੋ ਜਾਂਦਾ ਹੈ।
ਗੋਇਲ ਨੇ ਐਲਾਨ ਕੀਤਾ ਕਿ ਭਾਰਤ ਮੁਕਤ ਵਪਾਰ ਸਮਝੌਤੇ ਬਾਰੇ ਅਮਰੀਕਾ ਨਾਲ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹੈ।

Video Ad