Home ਦੁਨੀਆ ਅਮਰੀਕਾ ਨੇ ਕੌਮਾਂਤਰੀ ਅਪਰਾਧ ਅਦਾਲਤ ਦੇ ਅਧਿਕਾਰੀਆਂ ਤੋਂ ਹਟਾਈ ਪਾਬੰਦੀ

ਅਮਰੀਕਾ ਨੇ ਕੌਮਾਂਤਰੀ ਅਪਰਾਧ ਅਦਾਲਤ ਦੇ ਅਧਿਕਾਰੀਆਂ ਤੋਂ ਹਟਾਈ ਪਾਬੰਦੀ

0
ਅਮਰੀਕਾ ਨੇ ਕੌਮਾਂਤਰੀ ਅਪਰਾਧ ਅਦਾਲਤ ਦੇ ਅਧਿਕਾਰੀਆਂ ਤੋਂ ਹਟਾਈ ਪਾਬੰਦੀ

ਵਾਸ਼ਿੰਗਟਨ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਜੋਅ ਬਾਇਡਨ ਪ੍ਰਸ਼ਾਸਨ ਨੇ ਕੌਮਾਂਤਰੀ ਅਪਰਾਧ ਅਦਾਲਤ ਦੇ ਅਧਿਕਾਰੀਆਂ ’ਤੇ ਲਾਈਆਂ ਗਈਆਂ ਪਾਬੰਦੀਆਂ ਅਤੇ ਵੀਜ਼ਾ ਬੰਦਿਸ਼ਾਂ ਵਾਪਸ ਲੈ ਲਈਆਂ ਹਨ। ਵਾਈਟ ਹਾਊਸ ਦੇ ਅਧਿਕਾਰੀ ਨੇ ਦੱਸਿਆ ਕਿ ਆਈਸੀਸੀ ਦੇ ਕਮਰੀਆਂ ’ਤੇ ਟਰੰਪ ਪ੍ਰਸ਼ਾਸਨ ਨੇ ਜੋ ਪਾਬੰਦੀਆਂ ਲਾਈਆਂ ਸਨ, ਉਹ ਪੂਰੀ ਤਰ੍ਹਾਂ ਬੇਬੁਨਿਆਦ ਸਨ।
ਦੱਸ ਦੇਈਏ ਕਿ ਆਈਸੀਸੀ ਅਫ਼ਗਾਨਿਸਤਾਨ ਵਿੱਚ ਅਮਰੀਕੀ ਫ਼ੌਜ ਅਤੇ ਖੁਫ਼ੀਆ ਅਧਿਕਾਰੀਆਂ ਦੀ ਜਾਂਚ ਕਰਨ ਵਾਲੀ ਕੌਮਾਂਤਰੀ ਅਪਰਾਧ ਅਦਾਲਤ ਹੈ। ਟਰੰਪ ਨੇ ਅਦਾਲਤ ਦੇ ਕਰਮੀਆਂ ’ਤੇ ਆਰਥਿਕ ਵੀਜ਼ਾ ਸਣੇ ਕਈ ਹੋਰ ਪਾਬੰਦੀਆਂ ਲਾਈਆਂ ਸਨ। ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬÇਲੰਕੇਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਨੀਦਰਲੈਂਡ ਸਥਿਤ ਆਈਸੀਸੀ ਦੇ ਕਰਮੀਆਂ ’ਤੇ ਟਰੰਪ ਪ੍ਰਸ਼ਾਸਨ ਵੱਲੋਂ ਲਾਈਆਂ ਗਈਆਂ ਸਾਰੀਆਂ ਬੰਦਿਸ਼ਾਂ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਰਾਸ਼ਟਰਪਤੀ ਜੋਅ ਬਾਇਡਨ ਨੇ ਕੌਮਾਂਤਰੀ ਅਪਰਾਧ ਅਦਾਲਤ (ਆਈਸੀਸੀ) ਨਾਲ ਜੁੜੇ ਅਧਿਕਾਰੀਆਂ ਦੀ ਸੰਪੱਤੀ ਨੂੰ ਰੋਕਣ ਵਾਲੇ ਕਾਰਜਕਾਰੀ ਹੁਕਮ ਰੱਦ ਕਰ ਦਿੱਤਾ। ਬÇਲੰਕੇਨ ਨੇ ਕਿਹਾ ਕਿ ਆਈਸੀਸੀ ਦੇ ਵਕੀਲ ਫਤਾਊ ਬੇਂਸੌਦਾ ਅਤੇ ਫਕਿਸੋ ਮੋਚੋਕੋ, ਸਰਕਾਰੀ ਵਕੀਲ ਦੇ ਦਫ਼ਤਰ ਦੇ ਅਧਿਕਾਰ ਖੇਤਰ, ਪੂਰਕਤਾ ਅਤੇ ਸਹਿਕਾਰਤਾ ਵਿਭਾਗ ਦੇ ਮੁਖੀ ਵਿਰੁੱਧ ਟਰੰਪ ਪ੍ਰਸ਼ਾਸਨ ਨੇ ਆਰਥਿਕ ਪਾਬੰਦੀ ਸਣੇ ਕਈ ਹੋਰ ਬੰਦਿਸ਼ਾਂ ਲਾਈਆਂ ਸਨ, ਪਰ ਜੋਅ ਬਾਇਡਨ ਨੇ ਉਹ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਵਿਦੇਸ਼ ਮੰਤਰੀ ਬÇਲੰਕੇਨ ਨੇ ਕਿਹਾ ਕਿ 2010 ਤੋਂ ਕੁਝ ਕਰਮੀਆਂ ’ਤੇ ਬੰਦਿਸ਼ਾਂ ਲਾਈਆਂ ਗਈਆਂ ਸਨ। ਬਾਇਡਨ ਪ੍ਰਸ਼ਾਸਨ ਨੇ ਉਹ ਵੀ ਰੱਦ ਕਰ ਦਿੱਤੀਆਂ ਹਨ।
ਦੱਸ ਦੇਈਏ ਕਿ ਟਰੰਪ ਪ੍ਰਸ਼ਾਸਨ ਨੇ ਸਤੰਬਰ 2020 ਵਿੱਚ ਆਈਸੀਸੀ ਅਧਿਕਾਰੀਆਂ ’ਤੇ ਆਰਥਿਕ ਪਾਬੰਦੀਆਂ ਲਾਈਆਂ ਸਨ। ਇਨ੍ਹਾਂ ਵਿੱਚ ਗੈਂਬੀਅਨ ਵਿੱਚ ਜਨਮੇ ਮੁੱਖ ਸਰਕਾਰੀ ਵਕੀਲ ਫਤਾਊ ਬੇਂਸੌਦਾ ਸ਼ਾਮਲ ਹਨ। ਟਰੰਪ ਪ੍ਰਸ਼ਾਸਨ ਨੇ ਆਈਸੀਸੀ ਵਿਰੁੱਧ ਪਾਬੰਦੀ ਲਾ ਕੇ ਐਮਰਜੰਸੀ ਜਿਹੇ ਹਾਲਾਤ ਪੈਦਾ ਕਰ ਦਿੱਤੇ ਸਨ। ਅਦਾਲਤ ਨੂੰ ਅਮਰੀਕਾ ਲਈ ਖ਼ਤਰਾ ਦੱਸਦੇ ਹੋਏ ਪਿਛਲੇ ਸਾਲ ਟਰੰਪ ਪ੍ਰਸ਼ਾਸਨ ਨੇ ਅਫ਼ਗਾਨਿਸਤਾਨ ਵਿੱਚ ਕਥਿਤ ਅਪਰਾਧਾਂ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਬੇਂਸੌਦਾ ਦਾ ਅਮਰੀਕੀ ਵੀਜ਼ਾ ਰੱਦ ਕਰ ਦਿੱਤਾ ਸੀ।