ਅਮਰੀਕਾ ਨੇ ਮਿਆਂਮਾਰ ਦੀ ਸਰਕਾਰੀ ਰਤਨ ਕੰਪਨੀ ’ਤੇ ਲਾਈ ਪਾਬੰਦੀ

ਵਾਸ਼ਿੰਗਟਨ, 9 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਨੇ ਮਿਆਂਮਾਰ ’ਚ ਸਰਕਾਰੀ ਮਲਕੀਅਤ ਵਾਲੀ ਰਤਨ ਵਪਾਰ ਕੰਪਨੀ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨਾਲ ਫ਼ੌਜੀ ਸ਼ਾਸਨ ਜੁੰਟਾ ’ਤੇ ਆਮਦਨ ’ਚ ਕਮੀ ਦੇ ਨਾਲ ਸਬੰਧਤ ਦਬਾਅ ਵਧੇਗਾ। ਇਸ ਰਾਹੀਂ ਅਮਰੀਕਾ ਨੇ ਫ਼ੌਜੀ ਸ਼ਾਸਨ ਨੂੰ ਸਾਫ਼ ਸੰਕੇਤ ਦਿੱਤਾ ਹੈ ਕਿ ਉਹ ਹਿੰਸਾ ਰੋਕੇ ਅਤੇ ਦੇਸ਼ ਵਿੱਚ ਲਾਈ ਗਈ ਐਮਰਜੰਸੀ ਨੂੰ ਸਮਾਪਤ ਕਰੇ।
ਮਿਆਂਮਾਰ ਦੀ ਫ਼ੌਜੀ ਸਰਕਾਰ ਲਈ ਰਤਨ ਮੁੱਖ ਆਰਥਿਕ ਸਾਧਨ ਹੈ। ਉੱਥੋਂ ਦੀ ਸਰਕਾਰ ਦੇਸ਼ ਵਿੱਚ ਲੋਕਤੰਤਰ ਦੇ ਸਮਰਥਨ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਨੂੰ ਹਿੰਸਕ ਢੰਗ ਨਾਲ ਦਬਾ ਰਹੀ ਹੈ। ਮਿਆਂਮਾਰ ਦੇ ਫ਼ੌਜੀ ਸ਼ਾਸਨ ’ਤੇ ਸ਼ਿਕੰਜਾ ਕਸਣ ਲਈ ਅਮਰੀਕਾ ਦੇ ਬਾਇਡਨ ਪ੍ਰਸ਼ਾਸਨ ਦਾ ਇਹ ਤਾਜ਼ਾ ਕਦਮ ਹੈ। ਉੱਥੋਂ ਦੇ ਫ਼ੌਜੀ ਪ੍ਰਸ਼ਾਸਨ ਨੇ 1 ਫਰਵਰੀ ਨੂੰ ਸੱਤਾ ’ਤੇ ਕਬਜ਼ਾ ਕਰ ਲਿਆ ਅਤੇ ਤਖ਼ਤਾਪਲਟ ਵਿਰੁੱਧ ਵਿਰੋਧ-ਪ੍ਰਦਰਸ਼ਨ ਕਰਨ ਵਾਲੇ ਲੋਕਾਂ ’ਤੇ ਕਾਰਵਾਈ ਵਿੱਚ ਸੈਂਕੜੇ ਲੋਕ ਮਾਰੇ ਗਏ ਹਨ।
ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬÇਲੰਕੇਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਪਾਬੰਦੀਆਂ ਰਾਹੀਂ ਉਹ ਮਿਆਂਮਾਰ ਦੇ ਫੌਜੀ ਪ੍ਰਸ਼ਾਸਨ ਨੂੰ ਇਹ ਸਪੱਸ਼ਟ ਸੰਦੇਸ਼ ਦੇ ਰਹੇ ਹਨ ਕਿ ਅਮਰੀਕਾ ਉਨ੍ਹਾਂ ਦੇ ਆਮਦਨ ਦੇ ਸਾਧਨਾਂ ’ਤੇ ਉਦੋਂ ਤੱਕ ਦਬਾਅ ਬਣਾਉਂਦਾ ਰਹੇਗਾ, ਜਦੋਂ ਤੱਕ ਹਿੰਸਾ ਰੋਕੀ ਨਹੀਂ ਜਾਂਦੀ। ਇਸ ਤੋਂ ਇਲਾਵਾ ਨਜਾਇਜ਼ ਢੰਗ ਨਾਲ ਹਿਰਾਸਤ ਵਿੱਚ ਰੱਖੇ ਗਏ ਲੋਕਾਂ ਨੂੰ ਛੱਡਿਆ ਨਹੀਂ ਜਾਂਦਾ, ਮਾਰਸ਼ਲ ਕਾਨੂੰਨ ਅਤੇ ਦੇਸ਼ ਪੱਧਰੀ ਐਮਰਜੰਸੀ ਸਥਿਤੀ ਨੂੰ ਹਟਾਇਆ ਨਹੀਂ ਜਾਂਦਾ, ਦੂਰ ਸੰਚਾਰ ’ਤੇ ਪਾਬੰਦੀਆਂ ਸਮਾਪਤ ਨਹੀਂ ਕੀਤੀ ਜਾਂਦੀ ਅਤੇ ਲੋਕਤੰਤਰ ਬਹਾਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਦਬਾਅ ਬਣਾਇਆ ਜਾਵੇਗਾ।

Video Ad
Video Ad