Home ਦੁਨੀਆ ਅਮਰੀਕਾ ਨੇ ਮਿਆਂਮਾਰ ਨਾਲ ਵਪਾਰ ਸਮਝੌਤਾ ਕੀਤਾ ਮੁਲਤਵੀ

ਅਮਰੀਕਾ ਨੇ ਮਿਆਂਮਾਰ ਨਾਲ ਵਪਾਰ ਸਮਝੌਤਾ ਕੀਤਾ ਮੁਲਤਵੀ

0
ਅਮਰੀਕਾ ਨੇ ਮਿਆਂਮਾਰ ਨਾਲ ਵਪਾਰ ਸਮਝੌਤਾ ਕੀਤਾ ਮੁਲਤਵੀ

ਵਾਸ਼ਿੰਗਟਨ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਨੇ ਮਿਆਂਮਾਰ ’ਚ ਲੋਕਤੰਤਰ ਸਰਕਾਰ ਦੀ ਬਹਾਲੀ ਹੋਣ ਤੱਕ ਇਸ ਦੇਸ਼ ਨਾਲ ਵਪਾਰ ਸਮਝੌਤਾ ਮੁਲਤਵੀ ਕਰ ਦਿੱਤਾ ਹੈ। ਮਿਆਂਮਾਰ ’ਚ 1 ਫਰਵਰੀ ਨੂੰ ਹੋਏ ਫ਼ੌਜੀ ਤਖ਼ਤਾਪਲਟ ਮਗਰੋਂ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਗਈ ਹਿੰਸਕ ਕਾਰਵਾਈ ਦੇ ਚਲਦਿਆਂ ਅਮਰੀਕਾ ਨੇ ਇਹ ਫ਼ੈਸਲਾ ਲਿਆ ਹੈ।
ਅਮਰੀਕਾ ਦੀ ਵਪਾਰ ਪ੍ਰਤੀਨਿਧੀ ਕੈਥਰੀਨ ਟਾਈ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਮਰੀਕਾ ਲੋਕਤੰਤਰਕ ਬਹਾਲੀ ਦੇ ਮਿਆਂਮਾਰ ਦੇ ਲੋਕਾਂ ਦੇ ਯਤਨਾਂ ਦਾ ਸਮਰਥਨ ਕਰਦਾ ਹੈ। ਨਾਲ ਹੀ ਅਮਰੀਕਾ ਸੁਰੱਖਿਆ ਦਸਤਿਆਂ ਵੱਲੋਂ ਆਮ ਨਾਗਰਿਕਾਂ ’ਤੇ ਕੀਤੀ ਗਈ ਹਿੰਸਕ ਕਾਰਵਾਈ ਦੀ ਸਖ਼ਤ ਨਿੰਦਾ ਕਰਦਾ ਹੈ। ਉਨ੍ਹਾਂ ਦੇ ਦਫ਼ਤਰ ਨੇ ਬਿਆਨ ਵਿੱਚ ਕਿਹਾ ਕਿ ਅਮਰੀਕਾ ਵਪਾਰ ਤੇ ਨਿਵੇਸ਼ ਰੂਪਰੇਖਾ ਸਮਝੌਤਾ 2013 ਦੇ ਅਧੀਨ ਮਿਆਂਮਾਰ ਨਾਲ ਕੀਤੇ ਗਏ ਸਾਰੇ ਵਪਾਰ ਸਮਝੌਤਿਆਂ ਨੂੰ ਤੁਰੰਤ ਮੁਲਤਵੀ ਕਰਦਾ ਹੈ।