
ਯੂਕਰੇਨ ਨੂੰ ਰਾਕੇਟ ਤੇ ਹਥਿਆਰ ਦੇਵੇਗਾ ਅਮਰੀਕਾ
ਵਾਸ਼ਿੰਗਟਨ, 10 ਅਗਸਤ, ਹ.ਬ. : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਯੂਕਰੇਨ ਨੂੰ 1 ਅਰਬ ਡਾਲਰ ਦੀ ਹੋਰ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ। ਅਮਰੀਕੀ ਰੱਖਿਆ ਮੰਤਰਾਲੇ ਤੋਂ ਯੂਕਰੇਨ ਦੇ ਹਥਿਆਰਬੰਦ ਬਲਾਂ ਨੂੰ ਸਿੱਧੇ ਤੌਰ ’ਤੇ ਦਿੱਤੀ ਜਾਣ ਵਾਲੀ ਰਾਕੇਟ, ਗੋਲਾ ਬਾਰੂਦ ਅਤੇ ਹੋਰ ਹਥਿਆਰਾਂ ਦੀ ਇਹ ਸਭ ਤੋਂ ਵੱਡੀ ਸਪਲਾਈ ਹੋਵੇਗੀ।
ਅਮਰੀਕੀ ਮਦਦ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਵਿਸ਼ਲੇਸ਼ਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਦੀ ਜਵਾਬੀ ਕਾਰਵਾਈ ਰੋਕਣ ਲਈ ਰੂਸ ਅਪਣੇ ਸੈਨਿਕਾਂ ਅਤੇ ਹਥਿਆਰਾਂ ਨੂੰ ਯੂਕਰੇਨ ਦੇ ਦੱਖਣੀ ਬੰਦਰਗਾਹ ਵੱਲ ਲਿਜਾ ਰਿਹਾ ਹੈ।
ਅਮਰੀਕਾ ਦੁਆਰਾ ਐਲਾਨ ਕੀਤੀ ਗਈ ਨਵੀਂ ਸਹਾਇਤਾ ਵਿੱਚ ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ ਜਾਂ ਐਚਆਈਐਮਆਰਐਸ ਦੇ ਲਈ ਹਜ਼ਾਰਾਂ ਤੋਪਖਾਨੇ ਦੇ ਗੋਲੇ, ਮੋਰਟਾਰ ਪ੍ਰਣਾਲੀਆਂ ਆਦਿ ਲਈ ਵਾਧੂ ਰਾਕੇਟ ਸ਼ਾਮਲ ਹਨ। ਮਿਲਟਰੀ ਕਮਾਂਡਰਾਂ ਅਤੇ ਹੋਰ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਚੱਲ ਰਹੀ ਲੜਾਈ ਵਿੱਚ ਰੂਸ ਨੂੰ ਹੋਰ ਜ਼ਮੀਨ ਉਤੇ ਕਬਜ਼ਾ ਕਰਨ ਤੋਂ ਰੋਕਣ ਲਈ ਤੋਪਖਾਨੇ ਦੀਆਂ ਪ੍ਰਣਾਲੀਆਂ ਮਹੱਤਵਪੂਰਨ ਹਨ। ਹੁਣ ਯੂਕਰੇਨ ਨੂੰ ਮਿਲਣ ਵਾਲੀ ਅਮਰੀਕੀ ਮਦਦ 9 ਬਿਲੀਅਨ ਡਾਲਰ ਤੋਂ ਵੱਧ ਹੋ ਗਈ ਹੈ। ਇਸਟੋਨੀਆ-ਫਿਨਲੈਂਡ ਨਹੀਂ ਚਾਹੁੰਦੇ ਕਿ ਰੂਸੀ ਸੈਲਾਨੀ ਯੂਰਪ, ਕੋਪਨਹੇਗਨ ਜਾਣ। ਐਸਟੋਨੀਆ ਅਤੇ ਫਿਨਲੈਂਡ ਦੇ ਨੇਤਾ ਚਾਹੁੰਦੇ ਹਨ ਕਿ ਸਾਰੇ ਯੂਰਪੀ ਦੇਸ਼ ਰੂਸੀ ਨਾਗਰਿਕਾਂ ਨੂੰ ਟੂਰਿਸਟ ਵੀਜ਼ਾ ਜਾਰੀ ਕਰਨਾ ਬੰਦ ਕਰ ਦੇਣ। ਉਨ੍ਹਾਂ ਦਾ ਕਹਿਣਾ ਹੈ ਕਿ ਰੂਸੀ ਸਰਕਾਰ ਵੱਲੋਂ ਯੂਕਰੇਨ ਵਿੱਚ ਜੰਗ ਦੀ ਸਥਿਤੀ ਵਿੱਚ ਉਥੋਂ ਦੇ ਨਾਗਰਿਕਾਂ ਨੂੰ ਯੂਰਪ ਵਿੱਚ ਛੁੱਟੀਆਂ ਬਿਤਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸਟੋਨੀਅਨ ਪ੍ਰਧਾਨ ਮੰਤਰੀ ਕਾਜਾ ਕਾਲਸ ਨੇ ਕਿਹਾ ਕਿ ਯੂਰਪ ਦੀ ਯਾਤਰਾ ਕਰਨਾ ਇੱਕ ਸਨਮਾਨ ਹੈ, ਮਨੁੱਖੀ ਅਧਿਕਾਰ ਨਹੀਂ। ਇੱਕ ਦਿਨ ਪਹਿਲਾਂ ਫਿਨਲੈਂਡ ਦੀ ਪੀਐਮ ਸਨਾ ਮਾਰਿਨ ਨੇ ਕਿਹਾ ਸੀ, ਜਦੋਂ ਰੂਸ ਯੂਰਪ ਵਿੱਚ ਯੁੱਧ ਥੋਪ ਰਿਹਾ ਹੈ, ਤਾਂ ਰੂਸੀਆਂ ਲਈ ਯੂਰਪ ਵਿੱਚ ਆਮ ਤੌਰ ’ਤੇ ਘੁੰਮਣਾ ਠੀਕ ਨਹੀਂ ਹੈ.