ਵੈਸਟ ਚੈਸਟਰ, ਓਹਾਇਓ, 12 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਸਨਸਨੀਖੇਜ਼ ਕਤਲਕਾਂਡ ਵਿਚ ਨਾਮਜ਼ਦ ਗੁਰਪ੍ਰੀਤ ਸਿੰਘ ਨੇ ਆਪਣੇ ਬਚਾਅ ਲਈ ਨਵੇਂ ਵਕੀਲਾਂ ਦੀ ਟੀਮ ਚੁਣੀ ਹੈ ਜੋ 2024 ਵਿਚ ਮੁਕੱਦਮੇ ਦੀ ਨਵੇਂ ਸਿਰੇ ਤੋਂ ਹੋਣ ਵਾਲੀ ਸੁਣਵਾਈ ਵਿਚ ਉਸ ਨੂੰ ਬੇਗੁਨਾਹ ਸਾਬਤ ਕਰਨ ਦਾ ਯਤਨ ਕਰੇਗੀ। ਪਤਨੀ ਅਤੇ ਸੱਸ-ਸਹੁਰੇ ਸਣੇ ਚਾਰ ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਗੁਰਪ੍ਰੀਤ ਸਿੰਘ ਨੂੰ ਬੀਤੀ 9 ਮਈ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜੋ ਇਸ ਵੇਲੇ ਬਟਲਰ ਕਾਊਂਟੀ ਦੀ ਜੇਲ ਵਿਚ ਬੰਦ ਹੈ।