Home ਅਮਰੀਕਾ ਅਮਰੀਕਾ : ਭਾਰਤੀਆਂ ਲਈ ਗਰੀਨ ਕਾਰਡ ਵਿਚ ਤੇਜ਼ੀ ਲਿਆਉਣਾ ਚਾਹੁੰਦੇ ਹਨ ਬਾਈਡਨ

ਅਮਰੀਕਾ : ਭਾਰਤੀਆਂ ਲਈ ਗਰੀਨ ਕਾਰਡ ਵਿਚ ਤੇਜ਼ੀ ਲਿਆਉਣਾ ਚਾਹੁੰਦੇ ਹਨ ਬਾਈਡਨ

0
ਅਮਰੀਕਾ : ਭਾਰਤੀਆਂ ਲਈ ਗਰੀਨ ਕਾਰਡ ਵਿਚ ਤੇਜ਼ੀ ਲਿਆਉਣਾ ਚਾਹੁੰਦੇ ਹਨ ਬਾਈਡਨ

ਵਾਸ਼ਿੰਗਟਨ, 26 ਮਾਰਚ, ਹ.ਬ. : ਰਾਸ਼ਟਰਪਤੀ ਜੋਅ ਬਾਈਡਨ ਦੀ ਇੱਛਾ ਹੈ ਕਿ ਅਮਰੀਕੀ ਸੰਸਦ ਨੂੰ ਦੇਸ਼ ਦੀ ਟੁੱਟੀ ਹੋਈ ਇਮੀਗਰੇਸ਼ਨ ਪ੍ਰਣਾਲੀ ਨੂੰ ਜਲਦ ਤੋਂ ਜਲਦ ਠੀਕ ਕਰਨਾ ਚਾਹੀਦਾ। ਵਾਈਟ ਹਾਊਸ ਮੁਤਾਬਕ ਰਾਸ਼ਟਰਪਤੀ ਚਾਹੁੰਦੇ ਹਨ ਕਿ ਸੰਸਦ Îਇਮੀਗਰੇਸ਼ਨ ਸੁਧਾਰ ’ਤੇ ਕੰਮ ਕਰੇ ਅਤੇ ਭਾਰਤੀ ਡਾਕਟਰਾਂ ਅਤੇ ਹੋਰ ਪੇਸ਼ੇਵਰਾਂ ਨੂੰ ਤੇਜ਼ੀ ਨਾਲ ਗਰੀਨ ਕਾਰਡ ਹਾਸਲ ਕਰਨ ਦੀ ਆਗਿਆ ਦੇਵੇ।
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਸਾਕੀ ਨੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਦਾ ਮੰਨਣਾ ਹੈ ਕਿ ਇਸ ਕੰਮ ਦੇ ਲਈ ਉਹ ਕਾਂਗਰਸ ਦੇ ਨਾਲ ਅੱਗੇ ਵਧਣ ਦੇ ਇੱਛੁਕ ਹਨ । ਦੱਸ ਦੇਈਏ ਕਿ ਫਰਵਰੀ ਵਿਚ ਬਾਈਡਨ ਪ੍ਰਸ਼ਾਸਨ ਨੇ ਅਮਰੀਕੀ ਸੰਸਦ ਵਿਚ ਇੱਕ Îਇਮੀਗਰੇਸ਼ਨ ਬਿਲ ਪੇਸ਼ ਕੀਤਾ ਹੈ, ਜਿਸ ਵਿਚ ਹੋਰ ਗੱਲਾਂ ਤੋਂ ਇਲਾਵਾ ਰੋਜ਼ਗਾਰ ਆਧਾਰਤ ਗਰੀਨ ਕਾਰਡ ਦੇ ਲਈ ਪ੍ਰਤੀ ਦੇਸ਼ ਕੋਟਾ ਨੂੰ ਖਤਮ ਕਰਨ ਦਾ ਪ੍ਰਸਤਾਵ ਵੀ ਸ਼ਾਮਲ ਹੈ।

ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਕੀ ਭਾਰਤੀ-ਅਮਰੀਕੀ ਡਾਕਟਰਾਂ ਦੇ ਹਾਲੀਆ ਵਿਰੋਧ ’ਤੇ Îਇੱਕ ਸਵਾਲ ਦਾ ਜਵਾਬ ਦੇ ਰਹੀ ਸੀ। ਇਸ ਵਿਰੋਧ ਪ੍ਰਦਰਸ਼ਨ ਵਿਚ ਡਾਕਟਰਾਂ ਨੇ ਗਰੀਨ ਕਾਰਡ ਦੇ ਲਈ ਮੌਜੂਦਾ ਪ੍ਰਤੀ ਦੇਸ਼ ਕੋਟਾ ਖਤਮ ਕਰਨ ਦੀ ਮੰਗ ਕੀਤੀ ਸੀ।
ਪਿਛਲੇ ਮਹੀਨੇ ਡੈਮੋਕਰੇਟਾਂ ਨੇ ਸੰਸਦ ਵਿਚ ਇੱਕ Îਇਮੀਗਰੇਸ਼ਨ ਸੁਧਾਰ ਬਿਲ ਪੇਸ਼ ਕੀਤਾ। ਜੇਕਰ ਇਹ ਪ੍ਰਤੀਨਿਧੀ ਸਭਾ ਅਤ ਸੈਨੇਟ ਤੋਂ ਪਾਸ ਹੋ ਜਾਵੇ ਅਤੇ ਬਾਈਡਨ ਇਸ ’ਤੇ ਦਸਤਖਤ ਕਰ ਦੇਣ ਤਾਂ ਅਮਰੀਕਾ ਵਿਚ ਗਰੀਨ ਕਾਰਡ ਦੇ ਲਈ ਮੌਜੂਦਾ ਰੁਕਾਵਟਾਂ ਦੂਰ ਹੋ ਜਾਣਗੀਆਂ। ਇਸ ਕਾਨੂੰਨ ਵਿਚ ਹਜ਼ਾਰਾਂ ਭਾਰਤੀ ਆਈਟੀ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਵੀ ਲਾਭ ਹੋਵੇਗਾ। ਦੱਸ ਦੇਈਏ ਕਿ ਕੈਨੇਡਾ ਅਤੇ ਮੈਕਸਿਕੋ ਨੂੰ ਛੱਡ ਕੇ ਹਰੇਕ ਦੇਸ਼ ਵਿਚ ਹਰ ਸਾਲ ਸਿਰਫ 26 ਹਜ਼ਾਰ ਗਰੀਨ ਕਾਰਡ ਦੀ ਆਗਿਆ ਹੈ। ਇਸ ਨੇ ਭਾਰਤ ਜਿਹੇ ਦੇਸ਼ਾਂ ਦੇ ਬਿਨੈਕਾਰਾਂ ਦੇ ਲਈ Îਇੱਕ ਵਿਸ਼ਾਲ ਬੈਕਲਾਗ ਬਣਾਇਆ ਹੈ।