Home ਤਾਜ਼ਾ ਖਬਰਾਂ ਅਮਰੀਕਾ ਭੇਜਣ ਦੇ ਨਾਂ ’ਤੇ ਨੌਜਵਾਨਾਂ ਨੂੰ ਸਿੰਗਾਪੁਰ ਤੇ ਇੰਡੋਨੇਸ਼ੀਆ ’ਚ ਅਗਵਾ ਕਰਕੇ ਫਿਰੌਤੀ ਮੰਗਣ ਵਾਲਾ ਗਿਰੋਹ ਕਾਬੂ

ਅਮਰੀਕਾ ਭੇਜਣ ਦੇ ਨਾਂ ’ਤੇ ਨੌਜਵਾਨਾਂ ਨੂੰ ਸਿੰਗਾਪੁਰ ਤੇ ਇੰਡੋਨੇਸ਼ੀਆ ’ਚ ਅਗਵਾ ਕਰਕੇ ਫਿਰੌਤੀ ਮੰਗਣ ਵਾਲਾ ਗਿਰੋਹ ਕਾਬੂ

0
ਅਮਰੀਕਾ ਭੇਜਣ ਦੇ ਨਾਂ ’ਤੇ ਨੌਜਵਾਨਾਂ ਨੂੰ ਸਿੰਗਾਪੁਰ ਤੇ ਇੰਡੋਨੇਸ਼ੀਆ ’ਚ ਅਗਵਾ ਕਰਕੇ ਫਿਰੌਤੀ ਮੰਗਣ ਵਾਲਾ ਗਿਰੋਹ ਕਾਬੂ

ਮੋਹਾਲੀ, 26 ਜਨਵਰੀ, ਹ.ਬ. : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨੌਜਵਾਨਾਂ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ ਮਨੁੱਖੀ ਤਸਕਰੀ ਗੈਂਗ ਦੇ ਪੰਜ ਮੈਂਬਰਾਂ ਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਐਸਐਸਪੀ ਮੋਹਾਲੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮੋਹਾਲੀ ਦੇ ਖਰੜ ਅਤੇ ਬਲੌਂਗੀ ਵਿਚ ਦੋ ਮਾਮਲੇ ਦਰਜ ਕੀਤੇ ਗਏ ਸੀ। ਪੁਲਿਸ ਜਾਂਚ ਵਿਚ ਪਤਾ ਚਲਿਆ ਕਿ ਪੰਜਾਬ ਵਿਚ ਇਸ ਗੈਂਗ ਦੇ ਕਈ ਮੈਂਬਰ ਅਲੱਗ ਅਲੱਗ ਜਗ੍ਹਾ ’ਤੇ ਫੈਲੇ ਹੋਏ ਹਨ। ਜੋ ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਇੰਡੋਨੇਸ਼ੀਆ ਅਤੇ ਸਿੰਗਾਪੁਰ ਭੇਜਦੇ ਸੀ। ਨੌਜਵਾਨਾਂ ਨੂੰ ਉਥੇ ਅਗਵਾ ਕਰਕੇ ਉਨ੍ਹਾਂ ਦੇ ਘਰ ਵਾਲਿਆਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗਦੇ ਸੀ। ਇਸ ਕੇਸ ਵਿਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦ ਕਿ ਇੰਡੋਨੇਸ਼ੀਆ ਵਿਚ ਬੈਠੇ ਸੰਨੀ ਕੁਮਾਰ ਉਰਫ ਸੰਨੀ ਅਤੇ ਸਿੰਗਾਪੁਰ ਵਿਚ ਬੈਠੇ ਜਸਵੀਰ ਸਿੰਘ ਉਰਫ ਸੰਜੇ ਨੂੰ ਮੁੱਖ ਮੁਲਜ਼ਮ ਦੇ ਤੌਰ ’ਤੇ ਨਾਜਮਦ ਕੀਤਾ ਗਿਆ ਹੈ।
ਇਸ ਗੈਂਗ ਦੇ ਕੁੱਲ 12 ਮੈਂਬਰ ਪੰਜਾਬ ਵਿਚ ਨੌਜਵਾਨਾਂ ਦੇ ਘਰ ਵਾਲਿਆਂ ਤੋਂ ਫਿਰੌਤੀ ਦੀ ਰਕਮ ਵਸੂਲਣ ਦਾ ਕੰਮ ਕਰਦੇ ਸੀ। ਇਨ੍ਹਾਂ ਵਿਚੋਂ ਜਲੰਧਰ ਦੀ ਬਲਜੀਤ ਕੌਰ, ਗੁਰਜੀਤ ਸਿੰਘ ਉਰਫ ਮੰਗਾ, ਹੁਸ਼ਿਆਰਪੁਰ ਦੇ ਸਾਹਿਲ, ਸੋਮ ਰਾਜ ਅਤੇ ਵੀਨਾ ਨੂੰ ਗ੍ਰਿਫਤਾਰ ਕੀਤਾ ਗਿਆ। ਜਦ ਕਿ ਸੋਨੀਆ, ਅਭਿਸ਼ੇਕ, ਮਲਕੀਤ ਸਿੰਘ, ਟੋਨੀ, ਭੁਪਿੰਦਰ ਸਿੰਘ, ਸੰਦੀਪ ਆੜ੍ਹਤੀਆ ਅਤੇ ਸੁਮਨ ਦੀ ਪੁਲਿਸ ਨੂੰ ਭਾਲ ਹੈ।