Home ਪੰਜਾਬ ਅਮਰੀਕਾ ਭੇਜਣ ਦੇ ਨਾਂ ’ਤੇ 30 ਲੱਖ ਦੀ ਮਾਰੀ ਠੱਗੀ

ਅਮਰੀਕਾ ਭੇਜਣ ਦੇ ਨਾਂ ’ਤੇ 30 ਲੱਖ ਦੀ ਮਾਰੀ ਠੱਗੀ

0
ਅਮਰੀਕਾ ਭੇਜਣ ਦੇ ਨਾਂ ’ਤੇ 30 ਲੱਖ ਦੀ ਮਾਰੀ ਠੱਗੀ

ਸਮਰਾਲਾ, 25 ਮਾਰਚ, ਹ.ਬ. : ਨਾਗਰਾ ਪਿੰਡ ਦੇ ਜਗਰੂਪ ਸਿੰਘ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਦੋ ਲੋਕਾਂ ਨੇ 30 ਲੱਖ ਰੁਪਏ ਲੈ ਲਏ। ਦੋਵਾਂ ਨੇ ਨਾ ਤਾਂ ਜਗਰੂਪ ਸਿੰਘ ਨੂੰ ਅਮਰੀਕਾ ਭੇਜਿਆ ਨਾ ਹੀ ਪੈਸੇ ਮੋੜੇ। ਪੁਲਿਸ ਨੇ ਜਗਰੂਪ ਸਿੰਘ ਦੀ ਸ਼ਿਕਾਇਤ ’ਤੇ ਦੋਵਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਵਾਂ ਦੀ ਪਛਾਣ ਜਗਜਿਊਨ ਸਿੰਘ ਨਿਵਾਸੀ ਖਮਾਣੋਂ ਅਤੇ ਗੁਰਜੰਟ ਸਿੰਘ ਨਿਵਾਸੀ ਸਮਰਾਲਾ ਦੇ ਤੌਰ ’ਤੇ ਹੋਈ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਨਾਗਰਾ ਦੇ ਜਗਰੂਪ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਝਾਂਸੇ ਵਿਚ ਲੈ ਕੇ ਦੋਵਾਂ ਨੇ ਅਮਰੀਕਾ ਭੇਜਣ ਦੀ ਗੱਲ ਕਹੀ ਸੀ। ਉਸ ਨੇ ਦੋਵਾਂ ਨੂੰ 30 ਲੱਖ ਦੇ ਦਿੱਤੇ। ਲੇਕਿਨ, ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਦੋਵਾਂ ਨੇ ਪੈਸੇ ਮੋੜੇ ਨਾ ਹੀ ਵਿਦੇਸ਼ ਭੇਜਿਆ।