ਅਮਰੀਕਾ : ਮੱਧਕਾਲੀ ਚੋਣਾਂ ਵਿਚ ਭਾਰਤੀਆਂ ਦਾ ਅਹਿਮ ਰੋਲ

ਵਾਸ਼ਿੰਗਟਨ, 21 ਜੂਨ, ਹ.ਬ. : ਕੈਪੀਟਲ ਹਿੱਲ ਹਿੰਸਾ ਮਾਮਲੇ ’ਤੇ ਚੱਲ ਰਹੀ ਸੰਸਦੀ ਕਮੇਟੀ ਦੀ ਸੁਣਵਾਈ ’ਚ ਖੁਲਾਸਾ ਹੋਇਆ ਹੈ ਕਿ ਟਰੰਪ ਨੇ ਸੱਤਾ ’ਚ ਬਣੇ ਰਹਿਣ ਲਈ ਆਪਣੇ ਸਮਰਥਕਾਂ ਨੂੰ ਹਿੰਸਾ ਲਈ ਉਕਸਾਇਆ ਸੀ। ਇਸ ਦੇ ਉਲਟ ਟਰੰਪ ਇਸ ਸੁਣਵਾਈ ਨੂੰ ਆਪਣੇ ਪੱਖ ’ਚ ਦੱਸ ਰਹੇ ਹਨ।
ਇਸ ਦਾ ਇਸਤੇਮਾਲ ਅਪਣਾ ਸਮਰਥਕ ਬੇਸ ਵਧਾਉਣ ਅਤੇ ਫੰਡ ਜੁਟਾਉਣ ਵਿਚ ਕਰ ਰਹੇ ਹਨ। ਸਰਵੇ ਦੱਸਦੇ ਹਨ ਕਿ 55 ਪ੍ਰਤੀਸ਼ਤ ਅਮਰੀਕੀਆਂ ਦਾ ਮੰਨਣਾ ਹੈ ਕਿ ਟਰੰਪ ਇਸ ਹਿੰਸਾ ਦੇ ਲਈ ਜ਼ਿੰਮੇਵਾਰ ਨਹੀ ਸੀ। ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀਆਂ ਨੇ ਜੋਅ ਬਾਈਡਨ ਨੂੰ ਵੋਟ ਦਿੱਤੀ ਸੀ। ਅਜਿਹੇ ’ਚ ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਭਾਰਤੀਆਂ ਨੂੰ ਪ੍ਰਭਾਵਿਤ ਕਰਨ ਲਈ ਟਰੰਪ-ਬਾਈਡਨ ਪ੍ਰਚਾਰ ’ਚ 390 ਕਰੋੜ ਰੁਪਏ ਖਰਚ ਕਰਨਗੇ। ਡੈਮੋਕ੍ਰੇਟਿਕ ਪਾਰਟੀ ਨੇ ਐਰੀਜ਼ੋਨਾ, ਜਾਰਜੀਆ, ਨੇਵਾਦਾ ਵਰਗੀਆਂ ਥਾਵਾਂ ’ਤੇ ਭਾਰਤੀਆਂ ਨੂੰ ਜੋੜਨ ਦੀ ਜ਼ਿੰਮੇਵਾਰੀ ਸਿਨਸਿਨਾਟੀ ਦੇ ਮੇਅਰ ਆਫਤਾਬ ਪੋਰੂਵਾਲ ਨੂੰ ਦਿੱਤੀ ਹੈ। ਉਸ ਨੇ ਮਿਲੀਅਨ ਡਾਲਰ ਦੀ ਮੁਹਿੰਮ ‘ਜਸਟਿਸ ਯੂਨਾਈਟਸ ਅਸ’ ਸ਼ੁਰੂ ਕੀਤੀ ਹੈ।

Video Ad
Video Ad