Home ਅਮਰੀਕਾ ਅਮਰੀਕਾ ਰਹਿੰਦੇ ਪੰਜਾਬੀ ਪੱਤਰਕਾਰ ਹਰਵਿੰਦਰ ਰਿਆੜ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ 

ਅਮਰੀਕਾ ਰਹਿੰਦੇ ਪੰਜਾਬੀ ਪੱਤਰਕਾਰ ਹਰਵਿੰਦਰ ਰਿਆੜ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ 

0
ਅਮਰੀਕਾ ਰਹਿੰਦੇ ਪੰਜਾਬੀ ਪੱਤਰਕਾਰ ਹਰਵਿੰਦਰ ਰਿਆੜ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ 

ਨਿਊਜਰਸੀ,28 ਮਾਰਚ (ਰਾਜ ਗੋਗਨਾ )—ਅਮਰੀਕਾ ਦੇ ਸੂਬੇ ਨਿਊਜਰਸੀ ਦੇ ਸ਼ਹਿਰ ਕਾਰਟਰੇਟ ਚ’ ਰਹਿੰਦੇ ਰਾਈਟਰ ਵੀਕਲੀ ਅਤੇ ਵੈੱਬ ਚੈੱਨਲ ਬਾਜ਼ ਦੇ ਸੰਪਾਦਕ ਹਰਵਿੰਦਰ ਰਿਆੜ ਲੰਘੀ ਸ਼ਵੇਰ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਰਿਆੜ ਦੀ ਇਸ ਬੇਵਕਤ ਮੋਤ ਨੇ ਪੂਰੇ ਅਮਰੀਕਾ ਦੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ। ਕਲਮ ਦਾ ਜਾਦੂਗਰ ਪੱਤਰਕਾਰ ਹਰਵਿੰਦਰ ਰਿਆੜ ਪੰਜਾਬੀ ਬੋਲੀ, ਪੰਜਾਬ ਦੇ ਮਸਲਿਆਂ ਲਈ ਨਿੱਡਰਤਾ ਨਾਲ ਬੋਲਦੇ ਤੇ ਲਿਖਦੇ ਸਨ। ਸੰਨ 2002 ਚ’ ਉਹਨਾਂ ਨੇ ਅਮਰੀਕਾ ਦੀ ਧਰਤੀ ਤੇ ਪੈਰ ਰੱਖਿਆਂ  ਅਤੇ ਇੱਥੇ ਉਹਨਾਂ ਹਫਤਾਵਾਰੀ ਪੰਜਾਬੀ ਰਾਈਟਰ ਨਾਂ ਦਾ ਅਖਬਾਰ ਕੱਢਦੇ ਸਨ ਅਤੇ ਅਤੇ ਵੈੱਬ ਚੈਨਲ ਬਾਜ਼ ਵੀ ਚਲਾਉਂਦੇ ਸਨ। ਦੁਆਬੇ ਤੋ ਜਿਲ੍ਹਾ ਜਲੰਧਰ ਦਾ ਮਸ਼ਹੂਰ ਪਿੰਡ ਜੰਡਿਆਲਾ ਮੰਜਕੀ ਨਾਲ ਪਿਛੋਕੜ ਰੱਖਣ ਵਾਲੇ ਹਰਵਿੰਦਰ ਰਿਆੜ ਦੀ ਮੋਤ ਦੀ ਖ਼ਬਰ ਸੁਣ ਕੇ ਈਸ਼ਟ ਕੋਸਟ ਦੇ ਸਮੂੰਹ ਪੱਤਰਕਾਰ ਭਾਈਚਾਰੇ ਚ’ ਸੋਗ ਦੀ ਲਹਿਰ ਦੋੜ ਗਈ ਸਵ: ਰਿਆੜ ਬੜੇ ਮਿਲਣਸਾਰ ਮਿੱਠਬੋਲੜੇ ਅਤੇ ਹਰੇਕ ਵਰਗ ਦੇ ਗੂੜੇ ਹਮਦਰਦ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ ਅਮਰਜੀਤ ਕੋਰ ਰਿਆੜ ਬੇਟੀ ਨਿਮਰਤਾ ਕੋਰ ਅਤੇ ਬੇਟੇ ਅਰਜਨ ਰਿਆੜ ਰੋਂਦੇ ਕੁਰਲਾਉਂਦਿਆ ਨੂੰ ਛੱਡ ਗਏ।