Home ਪੰਜਾਬ ਅਮਰੀਕਾ ਰਹਿ ਰਹੀ ਔਰਤ ਦੇ ਮਕਾਨ ’ਤੇ ਲੁਧਿਅਣਾ ’ਚ ਕਬਜ਼ਾ ਕਰਨ ਦੀ ਕੋਸ਼ਿਸ਼

ਅਮਰੀਕਾ ਰਹਿ ਰਹੀ ਔਰਤ ਦੇ ਮਕਾਨ ’ਤੇ ਲੁਧਿਅਣਾ ’ਚ ਕਬਜ਼ਾ ਕਰਨ ਦੀ ਕੋਸ਼ਿਸ਼

0
ਅਮਰੀਕਾ ਰਹਿ ਰਹੀ ਔਰਤ ਦੇ ਮਕਾਨ ’ਤੇ ਲੁਧਿਅਣਾ ’ਚ ਕਬਜ਼ਾ ਕਰਨ ਦੀ ਕੋਸ਼ਿਸ਼

ਲੁਧਿਆਣਾ, 27 ਮਾਰਚ, ਹ.ਬ. : ਗੁਰਦੇਵ ਨਗਰ ਵਿਚ ਦੇਖਭਾਲ ਲਈ ਦਿੱਤੇ ਮਕਾਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਦੋ ਦਰਜਨ ਹਥਿਆਰਬੰਦ ਹਮਲਾਵਰਾਂ ਨੇ ਤਾਬੜਤੋੜ ਫਾਇÇੰਰਗ ਕਰ ਦਿੱਤੀ। ਜਿਸ ਵਿਚ ਡੇਅਰੀ ਮਾਲਕ ਦੋ ਭਰਾਵਾਂ ਨੂੰ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਏ। ਲੋਕਾਂ ਨੇ ਔਰਤ ਨੂੰ ਕਾਬੂ ਕਰ ਲਿਆ ਅਤੇ ਜ਼ਖ਼ਮੀ ਜਸਕਰਣ ਸਿੰਘ ਅਤੇ ਸਿਮਰਨਪ੍ਰੀਤ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਪੁਲਿਸ ਨੇ ਮੁਲਜ਼ਮ ਸੁਖਵਿੰਦਰ ਕੌਰ, ਜਸਵਿੰਦਰ ਕੌਰ, ਪਲਵਿੰਦਰ ਸਿੰਘ, ਗੁਰਬੀਰ ਸਿੰਘ, ਗੁਰਮੀਤ ਸਿੰਘ ਅਤੇ ਕੁਲਦੀਪ ਸਿੰਘ ਸਣੇ ਅਣਪਛਾਤੇ ’ਤੇ ਪਰਚਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਜਸਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਉਨ੍ਹਾਂ ਦੀ ਬੂਆ ਦਾ ਘਰ ਹੈ। ਜੋ ਕਿ ਪਿਛਲੇ 45 ਸਾਲ ਤੋਂ ਅਮਰੀਕਾ ਵਿਚ ਰਹਿ ਰਹੀ ਹੈ। ਇਸ ਮਕਾਨ ਦੀ ਦੇਖਭਾਲ ਦੇ ਲਈ ਉਨ੍ਹਾਂ ਨੇ ਸਾਧੂ ਸਿੰਘ ਮਿਸਤਰੀ ਨੂੰ ਦਿੱਤਾ ਸੀ। ਜੋ ਕਿ ਅਪਣੇ ਪਰਵਾਰਾ ਦੇ ਨਾਲ ਰਹਿੰਦਾ ਸੀ। ਇੱਕ ਮਹੀਨੇ ਪਹਿਲਾਂ ਉਨ੍ਹਾਂ ਦੇ ਚਾਚਾ ਨੱਥਾ ਸਿੰਘ ਨੇ ਸਾਧੂ ਸਿੰਘ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਸੀ। ਜੋ ਕਿ ਇੱਕ ਮਹੀਨਾ ਪਹਿਲਾਂ ਮਕਾਨ ਖਾਲੀ ਕਰਕੇ ਚਲਾ ਗਿਆ। 25 ਮਾਰਚ ਨੂੰ ਉਹ ਅਪਣੀ ਡੇਅਰੀ ਦੀ ਦੁਕਾਨ ਨੂੰ ਬੰਦ ਕਰਕੇ ਘਰ ਜਾਣ ਲੱਗੇ ਉਦੋਂ ਇੱਕਦਮ ਚਾਰ ਪੰਜ ਗੱਡੀਆਂ ਵਿਚ 20-25 ਲੋਕ ਆਏ, ਜਿਸ ਵਿਚ ਸੁਖਵਿੰਦਰ ਕੌਰ, ਉਸ ਦੀ ਬੇਟੀ ਜਸਵਿੰਦਰ ਕੌਰ ਅਤੇ ਪਲਵਿੰਦਰ ਸਿੰਘ ਅਪਣੇ ਸਾਥੀਆਂ ਦੇ ਨਾਲ ਆਇਆ ਅਤੇ ਉਕਤ ਘਰ ਦੇ ਤਾਲੇ ਤੋੜਨ ਲੱਗਾ।ਜਦ ਉਨ੍ਹਾਂ ਦਾ ਬੇਟਾ ਜਸਕਰਣ ਸਿੰਘ ਅਤੇ ਸਿਮਰਨਪ੍ਰੀਤ ਉਨ੍ਹਾਂ ਰੋਕਣ ਦੇ ਲਈ ਗਏ ਤਾਂ ਮੁਲਜ਼ਮਾਂ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿਚ ਉਨ੍ਹਾਂ ਦੇ ਦੋਵੇਂ ਬੇਟੇ ਜ਼ਖ਼ਮੀ ਹੋ ਗਏ। ਜਦੋਂ ਮੁਲਜ਼ਮ ਭੱਜਣ ਲੱਗੇ ਤਾਂ ਜਸਵਿੰਦਰ ਕੌਰ ਨੂੰ ਲੋਕਾਂ ਨੇ ਫੜ ਲਿਆ। ਲੇਕਿਨ ਬਾਕੀ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਦੱÎਸਿਆ ਕਿ ਪ੍ਰਾਪਰਟੀ ਦਾ ਝਗੜਾ ਹੈ ਜਿਸ ਦੇ ਲਈ ਫਾਇਰਿੰਗ ਹੋਈ ਹੈ।