ਅਮਰੀਕਾ ਵਿਚ ਕਰਮਚਾਰੀਆਂ ਦੀ ਛਾਂਟੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਭਾਰਤੀਆਂ ਨੂੰ

ਵਾਸ਼ਿੰਗਟਨ, 23 ਨਵੰਬਰ, ਹ.ਬ. : ਅਮਰੀਕਾ ਵਿਚ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਹਟਾਉਣ ਦੀ ਕਾਰਵਾਈ ਵਿਚ ਭਾਰਤੀ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਅਸਥਾਈ ਵੀਜ਼ਿਆਂ ’ਤੇ ਅਮਰੀਕਾ ਵਿਚ ਰਹਿ ਰਹੇ ਕਾਮਿਆਂ ਕੋਲ ਕੋਈ ਹੋਰ ਨੌਕਰੀ ਲੱਭਣ ਲਈ ਬਹੁਤ ਘੱਟ ਸਮਾਂ ਬਚਿਆ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਜੇਕਰ ਅਜਿਹੇ ਲੋਕ ਜਲਦੀ ਹੀ ਨਵੀਂ ਨੌਕਰੀ ਲੱਭਣ ਵਿਚ ਸਫਲ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਅਮਰੀਕਾ ਛੱਡਣਾ ਪਵੇਗਾ। ਦੂਜੇ ਪਾਸੇ ਉਨ੍ਹਾਂ ਨੂੰ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਵੀ ਇਸ ਸਬੰਧੀ ਸਹੀ ਸੇਧ ਨਹੀਂ ਦੇ ਰਹੀਆਂ। ਜਦੋਂ ਕਿ ਤਕਨੀਕੀ ਉਦਯੋਗ ਲੰਬੇ ਸਮੇਂ ਤੋਂ ਕੰਪਿਊਟਰ ਇੰਜਨੀਅਰਿੰਗ ਖੇਤਰ ਦੇ ਮਾਹਿਰਾਂ ਲਈ ਆਪਣੇ ਕਰਮਚਾਰੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਐਚ-1ਬੀ ਵੀਜ਼ਾ ਪ੍ਰੋਗਰਾਮ ’ਤੇ ਨਿਰਭਰ ਰਹੀ ਹੈ।

Video Ad
Video Ad