ਅਮਰੀਕਾ ਵਿਚ ਟਰੱਕ ਡਰਾਈਵਰ ਪੰਜਾਬੀ ਨੌਜਵਾਨ ’ਤੇ ਹਮਲਾ

ਕੁੱਟਮਾਰ ਕਰਨ ਵਾਲਾ ਅਫ਼ਰੀਕੀ ਮੂਲ ਦਾ ਵਿਅਕਤੀ ਗ੍ਰਿਫਤਾਰ
ਕੈਲੀਫੋਰਨੀਆ, 17 ਨਵੰਬਰ, ਹ.ਬ. : ਵਿਦੇਸ਼ਾਂ ਵਿਚ ਪੰਜਾਬੀਆਂ ’ਤੇ ਹਮਲਿਆਂ ਦੀ ਖ਼ਬਰਾਂ ਆਮ ਸੁਣਨ ਨੂੰ ਮਿਲ ਜਾਂਦੀ ਹਨ। ਇਸੇ ਤਰ੍ਹਾਂ ਅਮਰੀਕਾ ਵਿਚ ਇੱਕ ਘਟਨਾ ਵਾਪਰੀ। ਅਮਰੀਕਾ ਵਿਚ ਟਰੱਕ ਡਰਾਈਵਰ ਪੰਜਾਬੀ ਨੌਜਵਾਨ ’ਤੇ ਹਮਲਾ ਹੋ ਗਿਆ। ਕਾਲੇ ਵਿਅਕਤੀ ਵੱਲੋਂ ਪੰਜਾਬੀ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਭੁੱਲਥ ਦੇ ਪਿੰਡ ਬਿਲਪੁਰ ਦਾ ਰਹਿਣ ਵਾਲਾ ਇੱਕ ਨੌਜਵਾਨ ਟਰੱਕ ਡਰਾਈਵਰ ਜੋ ਕਿ ਰੋਜ਼ੀ ਰੋਟੀ ਲਈ ਵਿਦੇਸ਼ ਗਿਆ ਸੀ, ਨੂੰ ਇੱਕ ਛੋਟੇ ਜਿਹੇ ਝਗੜੇ ਵਿੱਚ ਇੱਕ ਕਾਲੇ ਵਿਅਕਤੀ ਨੇ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਿਆ। ਪੰਜਾਬੀ ਨੌਜਵਾਨ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਲਪੁਰ ਵਾਸੀ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਤਕਦੀਰ ਸਿੰਘ 2016 ’ਚ ਅਮਰੀਕਾ ਗਿਆ ਸੀ ਅਤੇ ਹੁਣ ਕੈਲੀਫੋਰਨੀਆ ਚਲਾ ਗਿਆ ਹੈ । ਉਹ ਹੁਣ ਟਰੱਕ ਚਲਾਉਂਦਾ ਹੈ। ਲਾਸ ਏਂਜਲਸ ਨੂੰ ਜਾਂਦੇ ਸਮੇਂ ਕਾਰ ਡਰਾਈਵਰ ਨਾਲ ਮਾਮੂਲੀ ਬਹਿਸ ਹੋ ਗਈ ਸੀ। ਰਸਤੇ ਵਿੱਚ ਇੱਕ ਕਾਲਾ ਵਿਅਕਤੀ ਟਰੱਕ ਨੂੰ ਕਰਾਸ ਕਰ ਰਿਹਾ ਸੀ ਅਤੇ ਕਾਰ ਚਾਲਕ ਨੇ ਟਰੱਕ ਨੂੰ ਰੋਕਿਆ ਅਤੇ ਕਾਲੇ ਵਿਅਕਤੀ ਅਤੇ ਮੇਰੇ ਲੜਕੇ ਵਿੱਚ ਬਹਿਸ ਤੋਂ ਬਾਅਦ ਉਸ ਨੇ ਕਾਰ ਵਿੱਚੋਂ ਰਾਡ ਕੱਢ ਕੇ ਮੇਰੇ ਲੜਕੇ ’ਤੇ ਹਮਲਾ ਕਰ ਦਿੱਤਾ ਅਤੇ ਹਮਲੇ ਵਿੱਚ ਮੇਰੇ ਲੜਕੇ ਨੂੰ ਸਿਰ ਅਤੇ ਮੂੰਹ ’ਤੇ ਕਾਫੀ ਸੱਟਾਂ ਲੱਗੀਆਂ ਸਨ। ਹਮਲੇ ਤੋਂ ਬਾਅਦ ਕਾਰ ਚਾਲਕ ਫਰਾਰ ਹੋ ਗਿਆ। ਇਸ ਦੌਰਾਨ ਮੇਰੇ ਲੜਕੇ ਦੇ ਦੋਸਤਾਂ ਨੇ ਪੁਲਿਸ ਨੂੰ ਫੋਨ ਕਰਕੇ ਜ਼ਖਮੀ ਤਕਦੀਰ ਸਿੰਘ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਹਮਲਾਵਰ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਪਿਤਾ ਸ਼ਰਨਜੀਤ ਸਿੰਘ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਮੇਰੇ ਪੁੱਤਰ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਹੁਣ ਖ਼ਤਰੇ ਤੋਂ ਬਾਹਰ ਹੈ।

Video Ad
Video Ad