Home ਅਮਰੀਕਾ ਅਮਰੀਕਾ ਵਿਚ ਬੀਚ ’ਤੇ ਗੋਲੀਬਾਰੀ, 4 ਬੱਚਿਆਂ ਸਣੇ 9 ਜ਼ਖਮੀ

ਅਮਰੀਕਾ ਵਿਚ ਬੀਚ ’ਤੇ ਗੋਲੀਬਾਰੀ, 4 ਬੱਚਿਆਂ ਸਣੇ 9 ਜ਼ਖਮੀ

0

ਫਲੋਰੀਡਾ ਦੇ ਹਾਲੀਵੁਡ ਸ਼ਹਿਰ ਵਿਚ ਵਾਪਰੀ ਘਟਨਾ

ਮਿਆਮੀ, 30 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਇਕ ਬੀਚ ’ਤੇ ਹੋਈ ਗੋਲੀਬਾਰੀ ਦੌਰਾਨ 4 ਬੱਚਿਆਂ ਸਣੇ 9 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਇਕ ਸਾਲ ਦਾ ਬੱਚਾ ਵੀ ਸ਼ਾਮਲ ਹੈ ਜਿਸ ਦੀ ਲੱਤ ਵਿਚ ਗੋਲੀ ਲੱਗੀ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਲੀਵੁੱਡ ਸ਼ਹਿਰ ਦੇ ਮੇਅਰ ਜੋਸ਼ ਲੈਵੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਤਕਰੀਬਨ ਪੌਣੇ ਸੱਤ ਵਜੇ ਦੋ ਧਿਰਾਂ ਵਿਚਾਲੇ ਝਗੜੇ ਮਗਰੋਂ ਗੋਲੀਆਂ ਚੱਲ ਗਈਆਂ ਅਤੇ ਮਾਰਗਰੀਟਾਵਿਲ ਹਾਲੀਵੁਡ ਬੀਚ ਰਿਜ਼ੌਰਟ ਨੇੜੇ ਲੋਕ ਇਧਰ-ਉਧਰ ਦੌੜਦੇ ਦੇਖੇ ਗਏ। ਪੁਲਿਸ ਨੇ ਇਕ ਸ਼ਖਸ ਨੂੰ ਹਿਰਾਸਤ ਵਿਚ ਲੈ ਲਿਆ ਹੈ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ।