Home ਅਮਰੀਕਾ ਅਮਰੀਕਾ ਵਿਚ ਭਾਰਤੀ ਕੌਂਸਲੇਟ ਦੀ ਕੰਧ ’ਤੇ ਲਿਖਿਆ ਖਾਲਿਸਤਾਨ

ਅਮਰੀਕਾ ਵਿਚ ਭਾਰਤੀ ਕੌਂਸਲੇਟ ਦੀ ਕੰਧ ’ਤੇ ਲਿਖਿਆ ਖਾਲਿਸਤਾਨ

0
ਅਮਰੀਕਾ ਵਿਚ ਭਾਰਤੀ ਕੌਂਸਲੇਟ ਦੀ ਕੰਧ ’ਤੇ ਲਿਖਿਆ ਖਾਲਿਸਤਾਨ

ਸੈਨ ਫਰਾਂਸਿਸ, 13 ਅਗਸਤ, ਹ.ਬ. : ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਅਮਰੀਕਾ ਦੇ ਸੈਨ ਫਰਾਂਸਿਸਕੋ ਸ਼ਹਿਰ ਵਿਚ ਭਾਰਤੀ ਕੌਂਸਲੇਟ ਦੀ ਕੰਧ ’ਤੇ ਕੋਈ ਅਣਪਛਾਤਾ ਸ਼ਖਸ ‘ਖਾਲਿਸਤਾਨ ਜ਼ਿੰਦਾਬਾਦ’ ਲਿਖ ਗਿਆ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਭਾਰਤ ਅਤੇ ਯੂਰਪ ਤੋਂ ਬਾਅਦ ਅਮਰੀਕਾ ਵਿਚ ਆਪਣੀ ਕਿਸਮ ਦੇ ਪਹਿਲੇ ਮਾਮਲੇ ਤੋਂ ਅਧਿਕਾਰੀ ਹੈਰਾਨ-ਪ੍ਰੇਸ਼ਾਨ ਹਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਕੌਂਸਲੇਟ ਦੇ ਸੁਰੱਖਿਆ ਮੁਲਾਜ਼ਮ ਉਸ ਵੇਲੇ ਕਿਥੇ ਸਨ ਜਦੋਂ ਇਕ ਜਾਂ ਇਕ ਤੋਂ ਵਧ ਜਣੇ ਖ਼ਾਲਿਸਤਾਨ ਦੇ ਨਾਹਰੇ ਲਿਖ ਕੇ ਗਏ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕੌਂਸਲੇਟ ਦੀ ਕੰਧ ’ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਹੈ ਜਦਕਿ ਉਪਰ ਭਾਰਤ ਝੰਡਾ ਝੂਲ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਪਾਬੰਦੀਸ਼ੁਦਾ ਆਗੂ ਗੁਰਪਤਵੰਤ ਸਿੰਘ ਪਨੂੰ ਵੱਲੋਂ ਇਕ ਵੀਡੀਓ ਜਾਰੀ ਕਰਦਿਆਂ 15 ਅਗਸਤ ਨੂੰ ਮੈਲਬਰਨ, ਲੰਡਨ, ਮਿਲਾਨ, ਸੈਨ ਫ਼ਰਾਂਸਿਸਕੋ, ਵੈਨਕੂਵਰ ਅਤੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟਸ ’ਤੇ ਖਾਲਿਸਤਾਨੀ ਝੰਡੇ ਝੁਲਾਉਣ ਦਾ ਐਲਾਨ ਕੀਤਾ ਗਿਆ ਸੀ। ਪਨੂੰ ਵੱਲੋਂ ਅਜਿਹਾ ਕਰਨ ਵਾਲਿਆਂ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ।