ਅਮਰੀਕਾ ਵਿਚ ਮੁੜ ਹੋਈ ਗੋਲੀਬਾਰੀ, ਫਿਨਿਕਸ ਦੇ ਘਰ ਵਿਚ ਗੋਲੀਬਾਰੀ ਕਾਰਨ 4 ਲੋਕਾਂ ਦੀ ਮੌਤ

ਫੀਨਿਕਸ, 18 ਮਾਰਚ, ਹ.ਬ. : ਅਮਰੀਕਾ ਦੇ ਫੀਨਿਕਸ ਵਿਚ ਮੰਗਲਵਾਰ ਰਾਤ ਇੱਕ ਘਰ ਵਿਚ ਹੋਈ ਗੋਲੀਬਾਰੀ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਫੱਟੜ ਹੋ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ ਇੱਕ ਪੁਰਸ਼ ਅਤੇ ਇੱਕ ਮਹਿਲਾ ਘਰ ਵਿਚ ਮ੍ਰਿਤਕ ਮਿਲੇ ਜਦ ਕਿ ਗੰਭੀਰ ਤੌਰ ’ਤੇ ਜ਼ਖਮੀ ਮਿਲੇ ਦੋ ਪੁਰਸ਼ਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਗੋਲੀਬਾਰੀ ਵਿਚ ਜ਼ਖ਼ਮੀ ਹੋਏ 19 ਸਾਲਾ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਉਸ ਦੀ ਹਾਲਤ ਸਥਿਰ ਹੈ ਅਤੇ ਉਸ ਦੇ ਜ਼ਿੰਦਾ ਬਚਣ ਦੀ ਉਮੀਦ ਹੈ। ਪੁਲਿਸ ਵਿਭਾਗ ਦੇ ਬੁਲਾਰੇ ਐਨ ਜਸਟਨ ਨੇ ਕਿਹਾ ਕਿ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ ਹੈ। ਇਸ ਘਟਨਾ ਵਿਚ ਸ਼ਾਮਲ ਪੰਜ ਲੋਕ ਇੱਕ ਦੂਜੇ ਨੂੰ ਜਾਣਦੇ ਸੀ। ਦੱਸਦੇ ਚਲੀਏ ਕਿ ਬੀਤੇ ਦਿਨ ਅਟਲਾਂਟਾ ਵਿਚ ਵੱਖ ਵੱਖ ਥਾਵਾਂ ’ਤੇ ਹੋਈ ਗੋਲੀਬਾਰੀ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਕਿ ਇੱਥੇ ਹਮਲਾਵਰ ਰਾਬਰਟ ਨੇ ਚੀਨੀ ਲੋਕ ਸਮਝ ਕੇ ਗੋਲੀਬਾਰੀ ਕੀਤੀ ਸੀ।

Video Ad
Video Ad