ਅਮਰੀਕਾ ਵਿਚ ਮੰਕੀਪੌਕਸ ਨੁੂੰ ਪਬਲਿਕ ਹੈਲਥ ਐਮਰਜੈਂਸੀ ਐਲਾਨਿਆ

ਨਿਊਯਾਰਕ, 5 ਅਗਸਤ, ਹ.ਬ. : ਅਮਰੀਕਾ ਨੇ ਮੰਕੀਪੌਕਸ ਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨ ਕਰ ਦਿੱਤਾ ਹੈ। ਅਮਰੀਕਾ ਦੇ ਸਿਹਤ ਸਕੱਤਰ ਜ਼ੇਵੀਅਰ ਮੁਤਾਬਕ ਫਿਲਹਾਲ ਇਹ ਐਮਰਜੈਂਸੀ 90 ਦਿਨਾਂ ਲਈ ਹੀ ਲਗਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਅਮਰੀਕੀ ਨੂੰ ਮੰਕੀਪੌਕਸ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਵਾਇਰਸ ਨਾਲ ਨਿਪਟਣ ਵਿਚ ਸਾਡੀ ਮਦਦ ਕਰਨ ਦੀ ਜ਼ਿੰਮੇਵਾਰੀ ਲੈਣ ਦੀ ਅਪੀਲ ਕਰਦੇ ਹਨ। ਅਮਰੀਕਾ ਇਸ ਵਾਇਰਸ ਦੇ ਖ਼ਿਲਾਫ਼ ਲੜਾਈ ਨੂੰ ਅਗਲੇ ਪੱਧਰ ’ਤੇ ਲੈ ਜਾਣ ਲਈ ਤਿਆਰ ਹੈ।
ਮੰਕੀਪੌਕਸ ਮੀਟਰ ਮੁਤਾਬਕ ਅਮਰੀਕਾ ਵਿਚ ਇਸ ਬਿਮਾਰੀ ਦੇ 7102 ਕੇਸ ਹਨ। ਇਨ੍ਹਾਂ ਵਿਚ ਕਰੀਬ ਇੱਕ ਚੌਥਾਈ ਮਾਮਲੇ, ਯਾਨੀ 1666 ਕੇਸ ਨਿਊਯਾਰਕ ਵਿਚ ਦਰਜ ਕੀਤੇ ਗਏ ਹਨ। 2 ਅਗਸਤ ਨੂੰ ਰਾਸ਼ਟਰਪਤੀ ਬਾਈਡਨ ਨੇ ਦੋ ਸੀਨੀਅਰ ਅਫ਼ਸਰਾਂ ਨੂੰ ਇਸ ਵਾਇਰਸ ਨਾਲ ਨਿਪਟਣ ਦੀ ਜ਼ਿੰਮੇਵਾਰੀ ਸੌਂਪੀ ਹੈ।

Video Ad
Video Ad