ਲਾਸ ਏਂਜਲਸ, 29 ਮਈ, ਹ.ਬ. : ਮੂਸੇਵਾਲੀਆ ਤੈਨੂ ਅਖੀਆਂ ਉਡੀਕ ਦੀਆ…. ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਦੀ ਇਹ ਕੱਵਾਲੀ ਸਿੱਧੂ ਮੂਸੇਵਾਲਾ ਨੂੰ ਉਹਨਾਂ ਦੀ ਬਰਸੀ ’ਤੇ ਸਮਰਪਿਤ ਹੈ। ਇਹ ਕੱਵਾਲੀ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਪੇਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਅੱਜ ਮੂਸੇਵਾਲਾ ਦੀ ਬਰਸੀ ਹੈ ਅਤੇ ਅੱਜ ਪੂਰੀ ਦੁਨੀਆ ਦੇ ਨਾਲ-ਨਾਲ ਪਾਕਿਸਤਾਨ ਦੇ ਕਲਾਕਾਰ ਅਤੇ ਲੋਕ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ