Home ਅਮਰੀਕਾ ਅਮਰੀਕਾ ਵਿਚ ਸਿੱਖਾਂ ’ਤੇ ਹਮਲੇ 4 ਗੁਣਾ ਵਧੇ

ਅਮਰੀਕਾ ਵਿਚ ਸਿੱਖਾਂ ’ਤੇ ਹਮਲੇ 4 ਗੁਣਾ ਵਧੇ

0
ਅਮਰੀਕਾ ਵਿਚ ਸਿੱਖਾਂ ’ਤੇ ਹਮਲੇ 4 ਗੁਣਾ ਵਧੇ

2021 ਵਿਚ 214 ਵਾਰ ਨਿਸ਼ਾਨਾ ਬਣਾਇਆ

ਐਫ਼.ਬੀ.ਆਈ. ਨੇ ਜਾਰੀ ਕੀਤੇ ਨਫ਼ਰਤੀ ਹਮਲਿਆਂ ਦੇ ਅੰਕੜੇ

ਵਾਸ਼ਿੰਗਟਨ, 23 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਧਰਮ ਦੇ ਆਧਾਰ ’ਤੇ ਸਿੱਖਾਂ ਅਤੇ ਯਹੂਦੀਆਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਅੰਕੜਿਆਂ ਮੁਤਾਬਕ 2021 ਵਿਚ ਧਾਰਮਿਕ ਨਫ਼ਰਤ ਤੋਂ ਪ੍ਰੇਰਿਤ 1005 ਹਮਲਿਆਂ ਵਿਚੋਂ ਅੱਧੇ ਤੋਂ ਵੱਧ ਸਿੱਖਾਂ ਅਤੇ ਯਹੂਦੀਆਂ ਉਪਰ ਹੋਏ। 2018 ਵਿਚ ਸਿੱਖਾਂ ਨੂੰ ਧਾਰਮਿਕ ਆਧਾਰ ’ਤੇ ਨਿਸ਼ਾਨਾ ਬਣਾਉਣ ਦੀਆਂ 60 ਵਾਰਦਾਤਾਂ ਸਾਹਮਣੇ ਆਈਆਂ ਜਦਕਿ 2021 ਵਿਚ ਇਹ ਗਿਣਤੀ ਚਾਰ ਗੁਣਾ ਵਾਧੇ ਨਾਲ 214 ਹੋ ਗਈ। 2018 ਵਿਚ ਯਹੂਦੀ ਅਤੇ ਮੁਸਲਮਾਨ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲੇ ਧਰਮ ਸਨ ਪਰ ਚਾਰ ਸਾਲ ਬਾਅਦ ਸਿੱਖਾਂ ਉਤੇ ਹੋ ਰਹੇ ਹਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ।