ਵਾਸ਼ਿੰਗਟÎਨ, 24 ਮਾਰਚ, ਹ.ਬ. : ਭਾਰਤੀ-ਅਮਰੀਕੀ ਡਾ. ਵਿਵੇਕ ਮੂਰਤੀ ਰਾਸ਼ਟਰਪਤੀ ਜੋਅ ਬਾਈਡਨ ਦੇ ਸਰਜਨ ਜਨਰਲ ਨਿਯੁਕਤ ਕੀਤੇ ਗਏ ਹਨ। ਅਮਰੀਕੀ ਸੈਨੇਟ ਨੇ ਇਸ ਦੇ ਪੱਖ ਵਿਚ 57-43 ਨਾਲ ਵੋਟ ਦੇ ਕੇ ਇਸ ’ਤੇ ਮੁਹਰ ਲਗਾਈ। ਵਿਵੇਕ ਮੂਰਤੀ ਨੇ ਕਿਹਾ ਕਿ ਸਾਡੇ ਦੇਸ਼ ਨੂੰ ਤੰਦਰੁਸਤ ਅਤੇ ਸਾਡੇ ਬੱਚਿਆਂ ਦੇ ਲਈ ਬਿਹਤਰ ਭਵਿੱਖ ਬਣਾਉਣ ਵਿਚ ਮਦਦ ਕਰਨ ਦੇ ਲਈ ਮੈਂ ਆਪ ਦੇ ਨਾਲ ਕੰਮ ਕਰਨ ਦੇ ਲਈ ਤਿਆਰ ਹਾਂ।
ਰਾਸ਼ਟਰਪਤੀ ਜੋਅ ਬਾਈਡਨ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜੇਵੀਅਰ ਨੂੰ ਸਿਹਤ ਮੰਤਰੀ ਅਤੇ ਭਾਰਤੀ-ਅਮਰੀਕੀ ਡਾ. ਵਿਵੇਕ ਮੂਤਰੀ ਨੂੰ ਅਪਣੇ ਸਰਜਨ ਜਨਰਲ ਦੇ ਤੌਰ ’ਤੇ ਚੁਣਿਆ ਸੀ। ਇਸ ਤੋਂ ਇਲਾਵਾ ਡਾ. ਐਂਥਨੀ ਨੂੰ ਕੋਵਿਡ-19 ’ਤੇ ਰਾਸ਼ਟਰਪਤੀ ਦੇ ਮੁੱਖ ਡਾਕਟਰੀ ਸਲਾਹਕਾਰ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਸੀ ਜਦ ਕਿ ਡਾ. ਰੋਸ਼ੇਲ ਵਾਲੇਂਸਕੀ ਨੂੰ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਡਾਇਰੈਕਟਰ ਅਤੇ ਡਾ. ਮਾਰਸੇਲਾ ਨੁੰਜ-ਸਮਿਥ ਨੂੰ ਕੋਵਿਡ-19 ਇਕਵਿਟੀ ਟਾਸਕ ਫੋਰਸ ਦਾ ਮੁਖੀ ਨਾਮਜ਼ਦ ਕੀਤਾ ਗਿਆ। ਮੂਲ ਤੌਰ ’ਤੇ ਕਰਨਾਟਕ ਨਾਲ ਸਬੰਧ ਰੱਖਣ ਵਾਲੇ ਮੂਰਤੀ ਨੂੰ 2014 ਵਿਚ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਦਾ 19ਵਾਂ ਸਰਜਨ ਜਨਰਲ ਨਿਯੁਕਤ ਕੀਤਾ ਸੀ। ਬ੍ਰਿਟੇਨ ਵਿਚ ਜਨਮੇ ਮੂਰਤੀ 37 ਸਾਲ ਦੀ ਉਮਰ ਵਿਚ ਉਸ ਅਹੁਦੇ ਤੱਕ ਪੁੱਜਣ ਵਾਲੇ ਸਭ ਤੋਂ ਯੁਵਾ ਵਿਅਕਤੀ ਸੀ। ਬਾਅਦ ਵਿਚ ਟਰੰਪ ਪ੍ਰਸ਼ਾਸਨ ਦੇ ਦੌਰਾਨ ਉਨ੍ਹਾਂ ਉਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

