ਅਮਰੀਕਾ : ਸੁਪਰੀਮ ਕੋਰਟ ਨੇ ਨਿਊਯਾਰਕ ਦੇ ਬੰਦੂਕ ਕਾਨੂੰਨ ਨੂੰ ਰੱਦ ਕੀਤਾ

ਕੋਰਟ ਦੇ ਫੈਸਲੇ ਤੋਂ ਜੋਅ ਬਾਈਡਨ ਨਰਾਜ਼ ਹੋਏ
ਵਾਸ਼ਿੰਗਟਨ, 24 ਜੂਨ, ਹ.ਬ. : ਅਮਰੀਕਾ ਵਿਚ ਫਾਇਰਿੰਗ ਦੀ ਘਟਨਾਵਾਂ ਕਾਰਨ ਉਥੇ ਸ਼ਰੇਆਮ ਬੰਦੂਕ ਲੈ ਕੇ ਚਲਣ ’ਤੇ ਪਾਬੰਦੀ ਲਗਾਉਣ ਦੀ ਮੰਗ ਤੇਜ਼ ਹੋ ਗਈ ਸੀ। ਇਸ ਵਿਚਾਲੇ ਨਿਊਯਾਰਕ ਸਟੇਟ ਰਾਇਫਲ ਐਂਡ ਪਿਸਟਲ ਐਸੋਸੀਏਸ਼ਨ ਬਨਾਮ ਬਰੁਐਨ ਕੇਸ ’ਤੇ ਫੈਸਲਾ ਸੁਣਾਉਂਦੇ ਹੋਏ ਅਮਰੀਕੀ ਸੁਪਰੀਮ ਕੋਰਟ ਨੇ ਕਿਹਾ ਕਿ ਅਮਰੀਕੀਆਂ ਨੂੰ ਗੰਨ ਲੈ ਕੇ ਚਲਣ ’ਤੇ ਰੋਕ ਨਹੀਂ ਲਗਾਈ ਜਾ ਸਕਦੀ। ਨਾ ਹੀ ਇਸ ਵਿਚ ਕੋਈ ਟਰਮ ਜੋੜੀ ਜਾ ਸਕਦੀ ਹੈ। ਗੰਨ ਲੈ ਕੇ ਚੱਲਣਾ ਅਮਰੀਕੀਆਂ ਦਾ ਮੌਲਿਕ ਅਧਿਕਾਰ ਹੈ।
ਅਮਰੀਕਾ ਵਿਚ ਹਾਲ ਹੀ ਵਿਚ ਹੋਈ ਗੋਲੀਬਾਰੀ ਦੀ ਘਟਨਾਵਾਂ ਦੇ ਚਲਦਿਆਂ ਗੰਨ ਕੰਟਰੋਲ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਚਲ ਰਹੇ ਹਨ। ਇਸ ਵਿਚਾਲੇ ਅਮਰੀਕੀ ਸੁਪਰੀਮ ਕੋਰਟ ਨੇ ਇੱਕ ਸਦੀ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਬਣਾਏ ਗਏ ਨਿਊਯਾਰਕ ਗੰਨ ਕਾਨੂੰਨ ਨੂੰ ਰੱਦ ਕਰ ਦਿੱਤਾ। ਉਸ ਕਾਨੂੰਨ ਤਹਿਤ ਲੋਕ ਘਰ ਦੇ ਬਾਹਰ ਬਗੈਰ ਲਾਇਸੰਸ ਹਥਿਆਰ ਨਹੀਂ ਲੈਕੇ ਜਾ ਸਕਦੇ ਸੀ। ਇਹ ਗੰਨ ਅਧਿਕਾਰਾਂ ਦੇ ਲਿਹਾਜ਼ ਨਾਲ ਵੱਡੀ ਵਿਵਸਥਾ ਹੈ। ਕੋਰਟ ਦੇ ਜੱਜਾਂ ਦਾ ਫੈਸਲਾ 6-3 ਦੇ ਵੋਟ ਵੰਡ ਦੇ ਆਧਾਰ ’ਤੇ ਆਇਆ।

Video Ad
Video Ad