ਅਮਰੀਕਾ : ਹੱਤਿਆ ਦੇ ਦੋਸ਼ੀ ਅਪਣੇ ਪਿਉ ਨੂੰ ਮਰਦੇ ਹੋਏ ਦੇਖਣਾ ਚਾਹੁੰਦੀ ਹੈ ਧੀ

ਡੈਥ ਇੰਜੈਕਸ਼ਨ ਦਿੱਤੇ ਜਾਣ ਸਮੇਂ ਮੌਜੂਦ ਰਹਿਣ ਦੀ ਮੰਗੀ ਮੰਨਜ਼ੂਰੀ
ਵਾਸ਼ਿੰਗਟਨ, 24 ਨਵੰਬਰ, ਹ.ਬ. : ਅਮਰੀਕਾ ਵਿਚ ਪੁਲਿਸ ਅਫਸਰ ਦੀ ਹੱਤਿਆ ਦੇ ਦੋਸ਼ੀ ਕੇਵਿਨ ਜਾਨਸਨ ਨੂੰ 29 ਨਵੰਬਰ ਨੂੰ ਡੈਥ ਇੰਜੈਕਸ਼ਨ ਨਾਲ ਸਜ਼ਾ-ਏ-ਮੌਤ ਦਿੱਤੀ ਜਾਵੇਗੀ। ਕੇਵਿਨ ਦੀ 19 ਸਾਲ ਦੀ ਬੇਟੀ ਨੇ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਹ ਪਿਤਾ ਨੂੰ ਮਰਦੇ ਹੋਏ ਦੇਖਣਾ ਚਾਹੁੰਦੀ ਹੈ, ਲਿਹਾਜ਼ਾ ਉਸ ਨੂੰ ਡੈਥ ਇੰਜੈਕਸ਼ਨ ਦਿੱਤੇ ਜਾਣ ਸਮੇਂ ਮੌਜੂਦ ਰਹਿਣ ਦੀ ਮੰਨਜ਼ੂਰੀ ਦਿੱਤੀ ਜਾਵੇ। ਕੇਵਿਨ ਨੂੰ ਮਿਸੂਰੀ ਦੀ ਇੱਕ ਜੇਲ੍ਹ ਵਿੱਚ ਡੈਥ ਇੰਜੈਕਸ਼ਨ ਲਗਾਇਆ ਜਾਵੇਗਾ।

Video Ad
Video Ad