ਅਮਰੀਕੀਆਂ ਨੂੰ ਠੱਗਣ ਵਾਲੇ 25 ਜਣੇ ਗ੍ਰਿਫਤਾਰ

ਨਵੀਂ ਦਿੱਲੀ, 3 ਅਪ੍ਰੈਲ, ਹ.ਬ. : ਦਿੱਲੀ ਦੇ ਮਹਿਰੌਲੀ ਇਲਾਕੇ ਵਿਚ ਚਲ ਰਹੇ ਇੱਕ ਫਰਜ਼ੀ ਕਾਲ ਸੈਂਟਰ ਨੂੰ ਪੁਲਿਸ ਨੇ ਬੇਨਕਾਬ ਕੀਤਾ ਹੈ। ਇਸ ਸੈਂਟਰ ਦੇ ਜ਼ਰੀਏ ਵਿਦੇਸ਼ੀ ਖ਼ਾਸ ਕਰਕੇ ਅਮਰੀਕੀ ਨਾਗਰਿਕਾਂ ਨਾਲ ਠੱਗੀ ਕੀਤੀ ਜਾ ਰਹੀ ਸੀ। ਪੁਲਿਸ ਨੇ ਮਾਮਲੇ ਵਿਚ 12 ਲੜਕੀਆਂ ਸਣੇ ਕੁਲ 25 ਲੋਕਾਂ ਨੂੰ ਫੜਿਆ ਹੈ। ਪੱਚੀ ਤੋਂ ਜ਼ਿਆਦਾ ਕੰਪਿਊਟਰ ਸਿਸਟਮ ਅਤੇ ਕੁਝ ਰਾਊਟਰ ਵੀ ਜ਼ਬਤ ਕੀਤੇ ਗਏ ਹਨ। ਇਨ੍ਹਾਂ ਵਿਚ ਮੁੱਖ ਮੁਲਜ਼ਮ ਕੋਮਲ ਦਾਸ ਹੈ।
ਡੀਸੀਪੀ ਸਾਊਥ ਡਿਸਟ੍ਰਿਕਟ ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਮਹਿਰੌਲੀ ਥਾਣਾ ਪੁਲਿਸ ਨੂੰ ਕਹਰ ਇਸਟੇਟ ਸੈਦੁਲਾਜਾਬ ਵਿਚ ਫਰਜ਼ੀ ਕਾਲ ਸੈਂਟਰ ਚਲਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਦੇਰ ਰਾਤ ਪੁਲਿਸ ਟੀਮ ਨੇ Îਇੱਥੇ ਛਾਪਾ ਮਾਰ ਕੇ 25 ਲੋਕਾਂ ਨੂੰ ਫੜਿਆ। ਇੱਥੇ ਮਿਲੇ ਮੁੰਡੇ ਕੁੜੀਆਂ ਫਰਜ਼ੀ ਵਿਦੇਸ਼ੀ ਨਾਂ ਦੀ ਵਰਤੋਂ ਕਰਕੇ ਇੰਟਰਨੈਟ ਕਾਲ ਕਰਕੇ ਵਿਦੇਸ਼ੀ ਨਾਗਰਿਕਾਂ ਨੂੰ ਅਪਣੇ ਜਾਲ ਵਿਚ ਫਸਾਉਣ ਦੇ ਕੰਮ ਵਿਚ ਲੱਗੇ ਸੀ।
ਮੁੱਖ ਮੁਲਜ਼ਮ ਕੋਮਲ ਦਾਸ ਨੇ ਦੱਸਿਆ ਕਿ ਉਹ ਅਪਣੇ ਸੋਰਸ ਦੇ ਜ਼ਰੀਏ ਅਮਰੀਕੀ ਨਾਗਰਿਕਾਂ ਦਾ ਡਾਟਾ ਹਾਸਲ ਕਰਦਾ, ਫੇਰ ਅਪਣੇ ਕਰਮਚਾਰੀਆਂ ਨੂੰ ਦਿੰਦਾ ਸੀ। ਕਾਲ ਸੈਂਟਰ ਕਰਮੀ ਵਿਦੇਸ਼ੀ ਨਾਗਰਿਕਾਂ ਨੂੰ ਕਾਲ ਕਰਦੇ ਅਤੇ ਅਮਰੀਕੀ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਗਰਾਂਟ ਦਾ ਹਵਾਲਾ ਦੇ ਕੇ ਲੋਕਾਂ ਨੂ ੰਅਪਣੇ ਜਾਲ ਵਿਚ ਫਸਾਉਂਦੇ।
ਇਨ੍ਹਾਂ ਦੇ ਨਿਸ਼ਾਨੇ ’ਤੇ ਖ਼ਾਸ ਤੌਰ ’ਤੇ ਬੇਰੋਜ਼ਗਾਰ ਅਤੇ ਅਪਾਹਾਜ਼ ਲੋਕ ਹੁੰਦੇ ਸੀ। ਲੋਕਾਂ ਨੂੰ ਮੈਂਬਰਸ਼ਿਪ ਫੀਸ ਦੇਣ ਦੇ ਲਈ ਕਿਹਾ ਜਾਂਦਾ ਸੀ। ਜ਼ਰੂਰਤਮੰਦ ਲੋਕ ਇਨ੍ਹਾਂ ਦੇ ਜਾਲ ਵਿਚ ਫਸ ਜਾਂਦੇ। ਠੱਗੀ ਦੇ ਲਈ ਇਹ ਲੋਕਾਂ ਤੋਂ ਕਿਸੇ ਸ਼ਾਪਿੰਗ ਵੈਬਸਾਈਟ ਦਾ ਗਿਫਟ ਕਾਰਡ ਖਰੀਦਣ ਦੇ ਲਈ ਕਹਿੰਦੇ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਕੂਪਨ ਦਾ ਕੋਡ ਮੰਗ ਕੇ ਕੈਸ਼ ਕਰਵਾ ਲੈਂਦੇ ਸੀ। ਇਸ ਤੋਂ ਬਾਅਦ ਲੋਕਾਂ ਕੋਲੋਂ ਦੂਰੀਆਂ ਬਣਾ ਲੈਂਦੇ ਸੀ।

Video Ad
Video Ad