Home ਅਮਰੀਕਾ ਅਮਰੀਕੀ ਅਦਾਲਤ ਨੇ 24 ਜੂਨ ਤੱਕ ਟਾਲ਼ੀ ਤਹੁੱਵਰ ਰਾਣਾ ਦੀ ਭਾਰਤ ਹਵਾਲਗੀ ਦੀ ਸੁਣਵਾਈ

ਅਮਰੀਕੀ ਅਦਾਲਤ ਨੇ 24 ਜੂਨ ਤੱਕ ਟਾਲ਼ੀ ਤਹੁੱਵਰ ਰਾਣਾ ਦੀ ਭਾਰਤ ਹਵਾਲਗੀ ਦੀ ਸੁਣਵਾਈ

0
ਅਮਰੀਕੀ ਅਦਾਲਤ ਨੇ 24 ਜੂਨ ਤੱਕ ਟਾਲ਼ੀ ਤਹੁੱਵਰ ਰਾਣਾ ਦੀ ਭਾਰਤ ਹਵਾਲਗੀ ਦੀ ਸੁਣਵਾਈ

ਵਾਸ਼ਿੰਗਟਨ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੀ ਇਕ ਅਦਾਲਤ ਨੇ ਮੁੰਬਈ ਹਮਲੇ ਦੇ ਦੋਸ਼ੀ ਤਹੁੱਵਰ ਰਾਣਾ ਦੀ ਭਾਰਤ ਹਵਾਲਗੀ ਦੀ ਸੁਣਵਾਈ ਨੂੰ 24 ਜੂਨ ਤੱਕ ਟਾਲ਼ ਦਿੱਤਾ ਹੈ। ਇਹ ਸੁਣਵਾਈ ਪਹਿਲਾਂ 22 ਅਪ੍ਰੈਲ ਨੂੰ ਹੋਣੀ ਸੀ, ਪਰ ਹੁਣ ਸੁਣਵਾਈ ਟਾਲ਼ ਦਿੱਤੀ ਗਈ ਹੈ। ਦੱਸ ਦੇਈਏ ਕਿ ਰਾਣਾ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਕਾਰੋਬਾਰੀ ਹੈ, ਜੋ ਮੁੰਬਈ ਹਮਲੇ ਦਾ ਦੋਸ਼ੀ ਹੈ ਅਤੇ ਭਾਰਤ ਦੀ ਹਵਾਲਗੀ ਲਈ ਅਮਰੀਕਾ ਦੀ ਅਦਾਲਤ ’ਚ ਉਸ ਦਾ ਕੇਸ ਚੱਲ ਰਿਹਾ ਹੈ।
ਅਮਰੀਕਾ ਦੀ ਇਕ ਅਦਾਲਤ ਨੇ ਮੁੰਬਈ ਹਮਲੇ ਦੇ ਦੋਸ਼ੀ ਤਹੁੱਵਰ ਰਾਣਾ ਦੀ ਭਾਰਤ ਹਵਾਲਗੀ ਦੀ ਸੁਣਵਾਈ ਨੂੰ 24 ਜੂਨ ਤੱਕ ਟਾਲ ਦਿੱਤਾ ਹੈ। ਇਸ ਮਾਮਲੇ ’ਤੇ ਪਹਿਲਾਂ 22 ਅਪ੍ਰੈਲ ਨੂੰ ਸੁਣਵਾਈ ਹੋਣੀ ਸੀ।ਦੱਸ ਦੇਈਏ ਕਿ ਰਾਣਾ, ਡੇਵਿਡ ਕੋਲਮੈਨ ਹੇਡਲੀ ਦਾ ਬਚਪਨ ਦਾ ਦੋਸਤ ਹੈ।ਭਾਰਤ ਦੀ ਗੁਜ਼ਾਰਿਸ਼ ਤੇ ਰਾਣਾ ਨੂੰ ਮੁੰਬਈ ਅੱਤਵਾਦੀ ਹਮਲੇ ’ਚ ਸ਼ਮੂਲੀਅਤ ਦੇ ਦੋਸ਼ ’ਚ ਲਾਸ ਏਂਜਲਸ ’ਚ 10 ਜੂਨ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਸੀ।
ਇਸ ਹਮਲੇ ’ਚ ਛੇ ਅਮਰੀਕੀ ਨਾਗਰਿਕਾਂ ਸਣੇ 166 ਲੋਕਾਂ ਦੀ ਮੌਤ ਹੋ ਗਈ ਸੀ।ਭਾਰਤ ਨੇ ਉਸਨੂੰ ਭਗੌੜਾ ਐਲਾਨ ਕੀਤਾ ਹੋਇਆ ਹੈ।ਪਾਕਿਸਤਾਨੀ ਮੂਲ ਦਾ ਅਮਰੀਕੀ ਨਾਗਰਿਕ ਲਸ਼ਕਰ-ਏ-ਤਾਇਬਾ ਦਾ ਅੱਤਵਾਦੀ ਹੇਡਲੀ 2008 ਦੇ ਮੁੰਬਈ ਹਮਲੇ ਦੀ ਸਾਜਿਸ਼ ਰਚਣ ’ਚ ਸ਼ਾਮਲ ਸੀ।ਉਹ ਮਾਮਲੇ ’ਚ ਗਵਾਹ ਬਣ ਗਿਆ ਸੀ ਅਤੇ ਮੌਜੂਦਾ ਸਮੇਂ ਹਮਲੇ ’ਚ ਆਪਣੀ ਭੂਮਿਕਾ ਲਈ ਅਮਰੀਕਾ ’ਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।