Home ਤਾਜ਼ਾ ਖਬਰਾਂ ਅਮਰੀਕੀ ਉਪ ਰਾਸ਼ਟਰਪਤੀ ਦੇ ਘਰ ਕੋਲ ਚੱਲੀ ਗੋਲੀ, ਪੁਲਿਸ ਵਲੋਂ ਜਾਂਚ ਸ਼ੁਰੂ

ਅਮਰੀਕੀ ਉਪ ਰਾਸ਼ਟਰਪਤੀ ਦੇ ਘਰ ਕੋਲ ਚੱਲੀ ਗੋਲੀ, ਪੁਲਿਸ ਵਲੋਂ ਜਾਂਚ ਸ਼ੁਰੂ

0

ਵਾਸ਼ਿੰਗਟਨ, 18 ਅਪ੍ਰੈਲ, ਹ.ਬ. : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਰਿਹਾਇਸ਼ ਨੇੜੇ੍ਹ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਯੂਐਸ ਸੀਕ੍ਰੇਟ ਸਰਵਿਸ ਸੋਮਵਾਰ ਸਵੇਰੇ ਯੂਐਸ ਨੇਵਲ ਆਬਜ਼ਰਵੇਟਰੀ ਕੋਲ ਗੋਲੀ ਚੱਲਣ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ। ਯੂਐਸ ਨੇਵਲ ਆਬਜ਼ਰਵੇਟਰੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਸ ਦੇ ਪਤੀ ਡੱਗ ਐਮਹੋਫ ਦਾ ਘਰ ਹੈ। ਫੌਕਸ ਨਿਊਜ਼ ਨੇ ਸੀਕ੍ਰੇਟ ਸਰਵਿਸ ਦੇ ਬੁਲਾਰੇ ਲੈਫਟੀਨੈਂਟ ਪਾਲ ਮੇਹੇਅਰ ਦੇ ਹਵਾਲੇ ਨਾਲ ਇਕ ਬਿਆਨ ’ਚ ਕਿਹਾ ਕਿ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਨੇ 34ਵੇਂ ਅਤੇ ਮੈਸੇਚਿਉਸੇਟਸ ਐਵੇਨਿਊ ’ਤੇ ਦੁਪਹਿਰ 1:30 ਵਜੇ (ਸਥਾਨਕ ਸਮੇਂ) ’ਤੇ ਗੋਲੀ ਚੱਲਣ ਦੀ ਰਿਪੋਰਟ ’ਤੇ ਪ੍ਰਤੀਕਿਰਿਆ ਦਿੱਤੀ। ਮੇਹੇਅਰ ਨੇ ਕਿਹਾ ਕਿ ਕਿਸੇ ਵੀ ਸੱਟ ਦੀ ਰਿਪੋਰਟ ਨਹੀਂ ਕੀਤੀ ਗਈ ਹੈ ਅਤੇ ਇਸ ਸਮੇਂ ਕੋਈ ਸੰਕੇਤ ਨਹੀਂ ਹੈ ਕਿ ਇਹ ਘਟਨਾ ਕਿਸੇ ਸੁਰੱਖਿਅਤ ਵਿਅਕਤੀ ਜਾਂ ਨੇਵਲ ਆਬਜ਼ਰਵੇਟਰੀ ਨੂੰ ਨਿਰਦੇਸ਼ਿਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਾਂਚ ਕਾਰਨ ਚੌਰਾਹੇ ਦੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ।