ਅਮਰੀਕੀ ਚੋਣਾਂ ਵਿਚ ਦਖ਼ਲ ਕਾਰਨ ਰੂਸ ਨੂੰ ਚੁਕਾਉਣੀ ਪਵੇਗੀ ਕੀਮਤ : ਬਾਈਡਨ

ਭੜਕੇ ਰੂਸ ਨੇ ਰਾਜਦੂਤ ਵਾਪਸ ਬੁਲਾਇਆ
ਵਾਸ਼ਿੰਗਟਨ, ਮਾਸਕੋ, 18 ਮਾਰਚ, ਹ.ਬ. : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।ਪਿਛਲੇ ਸਾਲ ਹੋਈ ਅਮਰੀਕੀ ਚੋਣਾਂ ਵਿਚ ਦਖ਼ਲ ਦੇਣ ਦੇ ਮਾਮਲੇ ਵਿਚ ਉਨ੍ਹਾਂ ਨੇ ਪੁਤਿਨ ਨੂੰ ਹਤਿਆਰਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਇਸ ਦੀ ਕੀਮਤ ਚੁਕਾਉਣੀ ਪਵੇਗੀ। ਬਾਈਡਨ ਦੇ ਬਿਆਨ ਕਾਰਨ ਭੜਕੇ ਰੂਸ ਨੇ ਵਾਸ਼ਿੰਗਟਨ ਵਿਚ ਮੌਜੂਦ ਅਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ। ਇਸ ਦਾ ਕਾਰਨ ਦੱਸਿਆ ਗਿਆ ਕਿ ਉਨ੍ਹਾਂ ਮਾਮਲੇ ’ਤੇ ਚਰਚਾ ਦੇ ਲਈ ਵਾਪਸ ਬੁਲਾਇਆ ਗਿਆ ਹੈ।
ਏਬੀਸੀ ਨਿਊਜ਼ ਦੇ ਨਾਲ ਇੰਟਰਵਿਊ ਦੌਰਾਨ ਬਾਈਡਨ ਕੋਲੋਂ ਉਸ ਅਮਰੀਕੀ ਇੰਟੈਲੀਜੈਂਸ ਰਿਪੋਰਟ ਦੇ ਬਾਰੇ ਵਿਚ ਪੁਛਿਆ ਗਿਆ ਸੀ , ਜਿਸ ਵਿਚ ਕਿਹਾ ਗਿਆ ਹੈ ਕਿ ਟਰੰਪ ਨੂੰ ਫਾਇਦਾ ਪਹੁੰਚਾਉਣ ਦੇ ਲਈ ਪੁਤਿਨ ਨੇ ਜਾਂ ਤਾਂ ਚੋਣ ਵਿਚ ਦਖ਼ਲ ਦੇਣ ਦੇ ਅਪਰੇਸ਼ਨ ਦੀ Îਨਿਗਰਾਨੀ ਕੀਤੀ ਸੀ ਜਾਂ ਘੱਟ ਤੋਂ ਘੱਟ ਉਸ ਨੂੰ ਮਨਜ਼ੂਰੀ ਦਿੱਤੀ ਸੀ। ਇਸ ’ਤੇ ਬਾਈਡਨ ਨੇ ਕਿਹਾ ਕਿ ਪੁਤਿਨ ਨੇ ਜਿੰਨੇ ਵੀ ਗਲਤ ਕੰਮ ਕੀਤੇ ਹਨ ਸਾਰਿਆਂ ਦਾ ਪਰਦਾਫਾਸ਼ ਜਲਦ ਹੋਵੇਗਾ। ਇਸ ਦੇ ਲਈ ਉਹ ਜੋ ਕੀਮਤ ਅਦਾ ਕਰਨ ਜਾ ਰਹੇ ਹਨ ਤੁਸੀਂ ਜਲਦ ਹੀ ਦੇਖੋਗੇ। ਇਸ ਦੌਰਾਨ ਉਨ੍ਹਾਂ ਨੇ ਪਿਛਲੇ ਮਹੀਨੇ ਪੁਤਿਨ ਦੇ ਨਾਲ ਅਪਣੀ ਪਹਿਲੀ ਕਾਲ ਦਾ ਜ਼ਿਕਰ ਵੀ ਕੀਤਾ।
ਰਿਪੋਰਟ ਵਿਚ ਦੱਸਿਆ ਗਿਆ ਕਿ ਰੂਸ ਅਤੇ ਈਰਾਨ ਨੇ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੇ ਲਈ ਸਾਜ਼ਿਸ਼ ਰਚੀ ਸੀ ਲੇਕਿਨ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਕਿਸੇ ਵਿਦੇਸ਼ੀ ਦਖ਼ਲ ਨਾਲ ਵੋÎਟਿੰਗ ਪ੍ਰੋਸੈਸ ’ਤੇ ਕੋਈ ਅਸਰ ਪਿਆ। ਕੌਮੀ ਖੁਫ਼ੀਆ ਦਫ਼ਤਰ ਵਲੋਂ ਮੰਗਲਵਾਰ ਨੂੰ ਜਾਰੀ ਰਿਪੋਰਟ ਵਿਚ ਅਮਰੀਕਾ ਵਿਚ 2020 ਵਿਚ ਹੋਈ ਚੋਣਾਂ ਵਿਚ ਵਿਦੇਸ਼ੀ ਦਖ਼ਲ ਦਾ ਡਾਟਾ ਦਿੱਤਾ ਗਿਆ ਹੈ। ਹਾਲਾਂਕਿ ਰੂਸ ਨੇ ਇਸ ਨੂੰ ਨਿਰਾਧਾਰ ਦੱਸਿਆ ਹੈ।
ਅਮਰੀਕਾ ਨੇ Îਇਹ ਦੋਸ਼ ਤਦ ਲਾਇਆ ਜਦ ਉਸ ਨੇ ਅਲੈਕਸੀ ਨਵੇਲਨੀ ਨੂੰ ਜ਼ਹਰ ਦਿੱਤੇ ਜਾਣ ਤੋਂ ਬਾਅਦ ਰੂਸ ’ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ। ਇਨ੍ਹਾਂ ਪਾਬੰਦੀਆਂ ਵਿਚ ਰੂਸੀ ਖੁਫੀਆ ਏਜੰਸੀ ਐਫਐਸਬੀ ਵੀ ਸ਼ਾਮਲ ਸੀ।
ਰੂਸ ਨੇ ਕਿਹਾ ਕਿ ਉਹ ਨਹੀ ਚਾਹੁੰਦਾ ਕਿ ਅਮਰੀਕਾ ਦੇ ਨਾਲ ਉਸ ਦੇ ਰਿਸ਼ਤੇ ਅਜਿਹੀ ਜਗ੍ਹਾ ਨਾ ਪਹੁੰਚਣ ਜਿੱਥੇ ਵਾਪਸ ਨਾ ਆÎਇਆ ਜਾ ਸਕੇ। ਇਸ ਤੋਂ ਪਹਿਲਾਂ 1988 ਵਿਚ ਰੂਸ ਨੇ ਇਰਾਕ ਵਿਚ ਹਮਲੇ ਦੇ ਵਿਰੋਧ ਵਿਚ ਅਮਰੀਕਾ ਅਤੇ ਬ੍ਰਿਟੇਨ ਤੋਂ ਅਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਸੀ।

Video Ad
Video Ad