Home ਅਮਰੀਕਾ ਅਮਰੀਕੀ ਨਿਆ ਵਿਭਾਗ ਨੇ ਭਾਰਤੀ ਦਵਾਈ ਕੰਪਨੀ ’ਤੇ 5 ਕਰੋੜ ਡਾਲਰ ਦਾ ਲਾਇਆ ਜੁਰਮਾਨਾ

ਅਮਰੀਕੀ ਨਿਆ ਵਿਭਾਗ ਨੇ ਭਾਰਤੀ ਦਵਾਈ ਕੰਪਨੀ ’ਤੇ 5 ਕਰੋੜ ਡਾਲਰ ਦਾ ਲਾਇਆ ਜੁਰਮਾਨਾ

0
ਅਮਰੀਕੀ ਨਿਆ ਵਿਭਾਗ ਨੇ ਭਾਰਤੀ ਦਵਾਈ ਕੰਪਨੀ ’ਤੇ 5 ਕਰੋੜ ਡਾਲਰ ਦਾ ਲਾਇਆ ਜੁਰਮਾਨਾ

ਵਾਸ਼ਿੰਗਟਨ, 25 ਮਾਰਚ, ਹ.ਬ. : ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਦਵਾਈ ਨਿਰਮਾਤਾ ਕੰਪਨੀ ਨੂੰ ਰਿਕਾਰਡ ਲੁਕਾਉਣ ਤੇ ਨਸ਼ਟ ਕਰਨ ਦਾ ਦੋਸ਼ੀ ਮੰਨਦਿਆਂ ਪੰਜ ਕਰੋੜ ਡਾਲਰ ਦਾ ਜੁਰਮਾਨਾ ਕੀਤਾ ਹੈ। ਅਸਲ ’ਚ ਕਿਸੇ ਵੀ ਦਵਾਈ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਉਸ ਥਾਂ ਦਾ ਨਿਰੀਖਣ ਕਰਦਾ ਹੈ ਜਿੱਥੇ ਇਸ ਨੂੰ ਬਣਾਇਆ ਜਾ ਰਿਹਾ ਹੈ। ਸਾਲ 2013 ’ਚ ਐਫਡੀਏ ਦੀ ਟੀਮ ਨੇ ਮੈਨੂਫੈਕਚਰਿੰਗ ਪਲਾਂਟ ਦਾ ਨਿਰੀਖਣ ਤਾਂ ਕੀਤਾ ਪਰ ਇਸ ਦੌਰਾਨ ਕੰਪਨੀ ਨੇ ਨਾਂ ਸਿਰਫ਼ ਜ਼ਰੂਰੀ ਰਿਕਾਰਡ ਲੁਕਾਏ ਬਲਕਿ ਉਨ੍ਹਾਂ ਨੂੰ ਨਸ਼ਟ ਵੀ ਕੀਤਾ। ਇਸ ਤੋਂ ਪਹਿਲਾਂ ਫ੍ਰੈਜੈਨੀਅਸ ਕਾਬੀ ਆਨਕੋਲਾਜੀ ਲਿਮਟਿਡ ਨੂੰ ਐਫਡੀਏ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ ਪਾਇਆ ਗਿਆ ਸੀ। ਜਾਂਚ ਦੌਰਾਨ ਕੰਪਨੀ ਜ਼ਰੂਰੀ ਦਸਤਾਵੇਜ਼ ਮੁਹੱਈਆ ਕਰਵਾਉਣ ’ਚ ਨਾਕਾਮ ਰਹੀ ਸੀ। ਐਫਕੇਓਐਲ ਦਾ ਪੱਛਮੀ ਬੰਗਾਲ ਦੇ ਕਲਿਆਣੀ ’ਚ ਮੈਨੂਫੈਕਚਰਿੰਗ ਪਲਾਂਟ ਹੈ। ਇੱਥੇ ਅਮਰੀਕਾ ’ਚ ਵੇਚਣ ਲਈ ਕੈਂਸਰ ਨਾਲ ਜੁੜੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਕੰਪਨੀ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਕੰਪਨੀ ’ਤੇ ਤਿੰਨ ਕਰੋੜ ਡਾਲਰ ਦਾ ਅਪਰਾਧਕ ਜੁਰਮਾਨਾ ਲਾਏ ਜਾਣ ਦੇ ਨਾਲ ਹੀ ਦੋ ਕਰੋੜ ਡਾਲਰ ਦਾ ਹੋਰ ਜੁਰਮਾਨਾ ਲਾਇਆ ਗਿਆ ਹੈ। ਜੱਜ ਨੇ ਕਿਹਾ ਕਿ ਦਵਾਈ ਨਿਰਮਾਣ ਨਾਲ ਜੁੜੇ ਰਿਕਾਰਡ ਨੂੰ ਲੁਕਾਉਣ ਤੇ ਨਸ਼ਟ ਕਰਨ ਨਾਲ ਐਫਕੇਓਐਲ ਨੇ ਨਾ-ਸਿਰਫ ਐੱਫਡੀਏ ਦੇ ਨਿਯਮਾਂ ਦੀ ਉਲੰਘਣਾ ਕੀਤੀ ਬਲਕਿ ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਨੂੰ ਵੀ ਖ਼ਤਰੇ ’ਚ ਪਾਇਆ ਹੈ। ਕੈਲੀਫੋਰਨੀਆ ਦੀ ਇਕ ਅਮਰੀਕੀ ਅਦਾਲਤ ਨੇ ਭਾਰਤੀ ਨਾਗਰਿਕ ਦੀਪਾਂਸ਼ੂ ਖੇਰ ਨੂੰ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੀਪਾਂਸ਼ੂ ਨੂੰ ਕੰਪਨੀ ਵੱਲੋਂ ਕੱਢੇ ਜਾਣ ਤੋਂ ਬਾਅਦ ਸਰਵਰ ਦਾ ਅਕਸੈਸ ਕਰ ਕੇ 1200 ਮਾਈਕ੍ਰੋਸਾਫਟ ਯੂਜ਼ਰ ਦਾ ਅਕਾਊਂਟ ਡਿਲੀਟ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਦੀਪਾਂਸ਼ੂ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਆਪਣੀ ਗ੍ਰਿਫ਼ਤਾਰੀ ਲਈ ਜਾਰੀ ਵਾਰੰਟ ਤੋਂ ਅਣਜਾਨ 11 ਜਨਵਰੀ 2021 ਦੀ ਭਾਰਤ ਤੋਂ ਅਮਰੀਕਾ ਪੁੱਜਾ। ਉਸ ’ਤੇ ਸਾਢੇ ਪੰਜ ਲੱਖ ਤੋਂ ਜ਼ਿਆਦਾ ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਉਸ ’ਤੇ ਤਿੰਨ ਸਾਲਾਂ ਤਕ ਨਜ਼ਰ ਰੱਖੀ ਜਾਵੇਗੀ।