
ਮਾਸਕੋ, 5 ਅਗਸਤ, ਹ.ਬ. : ਰੂਸ ਦੀ ਕੋਰਟ ਨੇ ਅਮਰੀਕੀ ਬਾਸਕਿਟਬਾਲ ਸਟਾਰ ਬ੍ਰਿਟਨੀ ਗਰਾਈਨਰ ਨੂੰ 9 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਜਾਣ ਬੁੱਝ ਕੇ ਨਸ਼ੀਲੇ ਪਦਾਰਥ ਰੂਸ ਵਿਚ ਲਿਆਉਣ ਦਾ ਦੋਸ਼ੀ ਪਾਇਆ। ਕੋਰਟ ਨੇ ਬ੍ਰਿਟਨੀ ’ਤੇ ਇੱਕ ਮਿਲੀਅਨ ਰੂਬਲ ਯਾਨੀ ਕਿ ਲਗਭਗ 16,990 ਅਮਰੀਕੀ ਡਾਲਰ ਦਾ ਜੁਰਮਾਨਾ ਵੀ ਲਗਾਇਆ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਅਦਾਲਤ ਦੇ ਇਸ ਫੈਸਲੇ ਨੂੰ ਨਾਮਨਜ਼ੂਰ ਕਿਹਾ ਹੈ।
ਜਿਸ ਸਮੇਂ ਗਰਾਈਨਰ ਨੂੰ ਹੱਥਕੜੀ ਲਾ ਕੇ ਕੋਰਟ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਉਸ ਸਮੇਂ ਉਨ੍ਹਾਂ ਨੇ ਮੌਜੂਦ ਮੀਡੀਆ ਨੂੰ ਕਿਹਾ ਕਿ ਮੈਨੂੰ ਅਪਣੇ ਪਰਵਾਰ ਨਾਲ ਪਿਆਰ ਹੈ। ਗਰਾਈਨਰ ਦੋ ਵਾਰ ਦੀ ਓਲੰਪਿਕ ਗੋਲਡ ਮੈਡਲ ਜੇਤੂ ਹੈ। ਨੈਸ਼ਨਲ ਬਾਸਕਿਟ ਬਾਲ ਐਸੋਸੀਏਸ਼ਨ ਸਟਾਰ ਗਰਾਈਨਰ ਨੂੰ ਲਗਭਗ ਛੇ ਮਹੀਨੇ ਪਹਿਲਾਂ ਫਰਵਰੀ ਦੇ ਮੱਧ ਵਿਚ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਜਦ ਉਹ ਰੂਸ ਵਿਚ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਆਈ ਸੀ।