
ਵਾਸ਼ਿੰਗਟਨ, 21 ਜਨਵਰੀ, ਹ.ਬ. : 2020 ’ਚ ਕਮਲਾ ਹੈਰਿਸ ਅਤੇ ਤੁਲਸੀ ਗਬਾਰਡ ਤੋਂ ਬਾਅਦ ਹੁਣ 52 ਸਾਲਾ ਰਿਪਬਲਿਕਨ ਨੇਤਾ ਨਿੱਕੀ ਹੈਲੀ ਨੇ 2024 ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਤੇ ਆਪਣੀ ਨਜ਼ਰ ਰੱਖੀ ਹੈ। ਨਿੱਕੀ ਹੈਲੀ, ਜੋ ਟਰੰਪ ਦੀ ਸਰਕਾਰ ਦਾ ਹਿੱਸਾ ਸੀ, ਨੇ ਸੰਕੇਤ ਦਿੱਤਾ ਹੈ ਕਿ ਉਹ ਵੀ ਅਗਲੀਆਂ ਚੋਣਾਂ ਲਈ ਦਾਅਵਾ ਪੇਸ਼ ਕਰ ਸਕਦੀ ਹੈ। ਇਕ ਇੰਟਰਵਿਊ ’ਚ ਨਿੱਕੀ ਹੈਲੀ ਨੇ ਕਿਹਾ ਕਿ ਉਹ ਸੋਚਦੀ ਹੈ ਕਿ ਉਹ ‘ਨਵੀਂ ਨੇਤਾ’ ਹੋ ਸਕਦੀ ਹੈ ਜੋ ਦੇਸ਼ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ।