ਵਾਸ਼ਿੰਗਟਨ, 30 ਮਈ (ਰਾਜ ਗੋਗਨਾ) : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਤੀਜੇ ਮੈਮੋਰੀਅਲ ਦਿਵਸ ਮੌਕੇ ਸੈਨਿਕਾਂ ਦੇ ਮਕਬਰੇ ’ਤੇ ਇੱਕ ਰਵਾਇਤੀ ਫੁੱਲ-ਮਾਲਾ ਚੜ੍ਹਾਉਣ ਦੀ ਰਸਮ ਨਾਲ ਸ਼ੁਰੂਆਤ ਕੀਤੀ। ਰਾਸ਼ਟਰਪਤੀ ਬਾਇਡਨ ਦੇ ਨਾਲ ਉਹਨਾ ਦੀ ਪਤਨੀ ਪਹਿਲੀ ਮਹਿਲਾ ਜਿਲ ਬਿਡੇਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਦੂਜੇ ਜੈਂਟਲਮੈਨ ਡਗਲਸ ਐਮਹੌਫ ਵੀ ਸਮਾਰੋਹ ਦੀ ਕਾਰਵਾਈ ਲਈ ਵਿਸ਼ੇਸ ਤੋਰ ਤੇ ਸ਼ਾਮਲ ਹੋਏ।” ਹਰ ਸਾਲ, ਇੱਕ ਰਾਸ਼ਟਰ ਦੇ ਤੌਰ ’ਤੇ, ਯਾਦ ਦੀ ਇਹ ਰਸਮ ਨਿਭਾਉਂਦੇ ਹਨ, ਰਾਟਰਪਤੀ ਬਿਡੇਨ ਨੇ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਸ਼ਹੀਦ ਹੋਏ ਸ਼ਹੀਦਾਂ ਅਤੇ ਉਹਨਾਂ ਦੇ ਜੀਵਨ ਬਾਰੇ ਕਦੇ ਵੀ ਨਹੀ ਭੁੱਲਣਾ ਨਹੀ ਚਾਹੀਦਾ, ਜਿਨ੍ਹਾਂ ਨੇ ਸਾਡੇ ਲੋਕਤੰਤਰ ਦੀ ਰੱਖਿਆ ਲਈ ਅਦਾ ਕੀਤੀ। ਬਾਇਡਨ ਨੇ ਫੁੱਲਾਂ ਦੀ ਰਸਮ ਤੋਂ ਬਾਅਦ ਮੈਮੋਰੀਅਲ ਐਂਫੀਥੀਏਟਰ ਵਿੱਚ ਭਾਸ਼ਨ ਦਿੰਦੇ ਹੋਏ ਕਿਹਾ ਕਿ ਸਾਨੂੰ ਉਹਨਾਂ ਜੀਵਨਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜੋ ਇਹ ਝੰਡੇ, ਫੁੱਲ ਅਤੇ ਸੰਗਮਰਮਰ ਦੇ ਨਿਸ਼ਾਨ ਦਰਸਾਉਂਦੇ ਹਨ, ਜੋ ਇੱਕ ਮਾਂ, ਇੱਕ ਪਿਤਾ, ਇੱਕ ਪੁੱਤਰ, ਇੱਕ ਧੀ, ਇੱਕ ਭੈਣ, ਇੱਕ ਜੀਵਨਸਾਥੀ, ਇੱਕ ਦੋਸਤ. ਇੱਕ ਅਮਰੀਕੀ ਸਨ। ਰਾਸ਼ਟਰਪਤੀ ਜੋਅ ਬਿਡੇਨ ਬੀਤੇਂ ਦਿਨ 29 ਮਈ ਨੂੰ ਮੈਮੋਰੀਅਲ ਦਿਵਸ ਦੇ ਮੌਕੇ ’ਤੇ ਅਰਲਿੰਗਟਨ, ਵਰਜੀਨੀਆ ਦੇ ਅਰਲਿੰਗਟਨ ਨੈਸ਼ਨਲ ਕਬਰਸਤਾਨ ਵਿੱਚ ਦੇਸ਼ ਲਈ ਸ਼ਹੀਦ ਹੋਏ ਸਿਪਾਹੀ ਦੀ ਕਬਰ ’ਤੇ ਫੁੱਲ-ਮਾਲਾ ਭੇਟ ਕਰਨ ਦੀ ਰਸਮ ਅਦਾ ਕਰ ਰਹੇ ਸਨ। ਜਿਥੇ ਲਗਭਗ 5,000 ਦੇ ਕਰੀਬ ਸੈਲਾਨੀ ਹਰ ਸਾਲ ਯਾਦਗਾਰੀ ਦਿਵਸ ਲਈ ਰਾਸ਼ਟਰੀ ਕਬਰਸਤਾਨ ’ਤੇ ਆਉਂਦੇ ਹਨ। ਭਾਸ਼ਣ ਦੌਰਾਨ ਇਸ ਸਾਲ ਲਗਭਗ 3,000 ਦੇ ਕਰੀਬ ਲੋਕ ਹਾਜ਼ਰ ਸਨ।