ਅਮਰੀਕੀ ਰੈਪਰ ਦੀ ਗੋਲੀ ਮਾਰ ਕੇ ਹੱਤਿਆ

ਨਵੀਂ ਦਿੱਲੀ, 13 ਸਤੰਬਰ, ਹ.ਬ. : ਅਮਰੀਕੀ ਰੈਪਰ ਪੀਐਨਬੀ ਰੌਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਮਰੀਕਾ ਦੇ ਪੈਂਸਿਲਵੇਨਿਆ ਦੇ ਫਿਲਾਡੇਲਫੀਆ ਦੇ ਰਹਿਣ ਵਾਲੇ ਰੈਪਰ ਪੀਐਨਬੀ ਰੌਕ ਨੂੰ ਗੋਲੀ ਮਾਰੀ ਗਈ ਤਾਂ ਉਹ ਅਪਣੀ ਗਰਲਫਰੈਂਡ ਦੇ ਨਾਲ ਰੈਸਟਰੈਂਟ ਵਿਚ ਸੀ। ਅਮਰੀਕੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਰੈਪਰ ਪੀਐਨਬੀ ਰੌਕ ਸਾਲ 2016 ਵਿਚ ਆਏ ਅਪਣੇ ਸੈਲਫਿਸ਼ ਗਾਣੇ ਨੂੰ ਲੈ ਕੇ ਮਸ਼ਹੂਰ ਹੋਏ ਸੀ। ਮੌਤ ਤੋਂ ਪਹਿਲਾਂ ਪੀਐਨਬੀ ਰੌਕ ਨੇ ਇੱਕ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਸੀ ਇਸ ਪੋਸਟ ਦੇ ਕੁਝ ਮਿੰਟਾਂ ਬਾਅਦ ਹੀ ਪੀਐਨਬੀ ਰੌਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੀਐਨਬੀ ਰੌਕ ਦਾ ਅਸਲੀ ਨਾਂ ਰਕੀਮ ਹਾਸ਼ਿਮ ਐਲਨ ਹੈ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਗਰਾਫਿਕ ਵੀਡੀਓ ਵਿਚ ਪੀਐਨਬੀ ਰੌਕ ਸੁਰੱਖਿਆ ਅਤੇ ਕਰਮਚਾਰੀਆਂ ਨਾਲ ਘਿਰੇ ਖੂਨ ਨਾਲ ਲਥਪਥ ਦਿਖਾਈ ਦੇ ਰਹੇ ਹਨ। ਦ ਟਾਈਮਸ ਨੇ ਲਾਅ ਐਨਫੋਰਸਮੈਂਟ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਕਿ ਪੀਐਨਬੀ ਰੌਕ ਨੂੰ ਸੋਮਵਾਰ ਦੁਪਹਿਰ ਨੂੰ ਦੱਖਣੀ ਲਾਸ ਏਂਜਲਸ ਵਿਚ ਰੋਸਕੋਚ ਚਿਕਨ ਐਂਡ ਵੈਫਲਸ ਰੈਸਟੋਰੈਂਟ ਵਿਚ ਲੁੱਟ ਦੌਰਾਨ ਗੋਲੀ ਮਾਰੀ ਗਈ ਹੈ।

Video Ad
Video Ad