Home ਅਮਰੀਕਾ ਅਮਰੀਕੀ ਸੰਸਦ ਦੇ ਬਾਹਰ ਕਾਰ ਨੇ ਪੁਲਿਸ ਅਧਿਕਾਰੀਆਂ ਨੂੰ ਕੁਚਲਿਆ, ਇਕ ਦੀ ਮੌਤ

ਅਮਰੀਕੀ ਸੰਸਦ ਦੇ ਬਾਹਰ ਕਾਰ ਨੇ ਪੁਲਿਸ ਅਧਿਕਾਰੀਆਂ ਨੂੰ ਕੁਚਲਿਆ, ਇਕ ਦੀ ਮੌਤ

0
ਅਮਰੀਕੀ ਸੰਸਦ ਦੇ ਬਾਹਰ ਕਾਰ ਨੇ ਪੁਲਿਸ ਅਧਿਕਾਰੀਆਂ ਨੂੰ ਕੁਚਲਿਆ, ਇਕ ਦੀ ਮੌਤ

ਵਾਸ਼ਿੰਗਟਨ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਕੈਪਟੀਲ ਹਿਲ ਕੰਪਲੈਕਸ ‘ਚ ਸ਼ੁੱਕਰਵਾਰ ਨੂੰ ਦੁਪਹਿਰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਕਾਰ ਨੇ ਬੈਰੀਕੇਡ ਨੂੰ ਟੱਕਰ ਮਾਰਦੇ ਹੋਏ ਦੋ ਪੁਲਿਸ ਅਧਿਕਾਰੀਆਂ ਕੁਚਲ ਦਿੱਤਾ। ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਸ ‘ਚ ਇਕ ਅਧਿਕਾਰੀ ਦੀ ਮੌਤ ਹੋ ਗਈ, ਜਦਕਿ ਦੂਸਰੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ, ਜਿਸ ਦੀ ਬਾਅਦ ‘ਚ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕੈਪੀਟਲ ਦੇ ਕੋਲ ਇਕ ਚਾਂਚ ਚੌਕੀ ‘ਤੇ ਹੋਈ। ਅਮਰੀਕੀ ਕੈਪੀਟਲ (ਸੰਸਦ ਭਵਨ) ਦੇ ਬਾਹਰ ਬੈਰੀਕੇਡ ਨੂੰ ਟੱਕਰ ਮਾਰਦੇ ਹੋਏ ਅਧਿਕਾਰੀਆਂ ਨੂੰ ਕੁਚਲਣ ਤੋਂ ਬਾਅਦ ਕਾਰ ਦਾ ਚਾਲਕ ਚਾਕੂ ਲੈ ਕੇ ਬਾਹਰ ਨਿਕਲਿਆ, ਜਿਸ ‘ਤੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਹਾਦਸੇ ‘ਚ ਕੈਪੀਟਲ ਪੁਲਿਸ ਦੇ ਦੋ ਅਧਿਕਾਰੀ ਵੀ ਜ਼ਖ਼ਮੀ ਹੋ ਗਏ, ਜਿਸ ‘ਚੋਂ ਇਕ ਦੀ

ਹਸਪਤਾਲ ‘ਚ ਮੌਤ ਹੋ ਗਈ। ਮ੍ਰਿਤਕ ਪੁਲਿਸ ਕਰਮੀ ਦੀ ਪਛਾਣ ਵਿਲੀਅਮ ਬਿਲੀ ਇਵਾਂਸ ਵਜੋਂ ਹੋਈ ਹੈ।
ਕੈਪੀਟਲ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਕੈਪੀਟਲ ਦੇ ਕੋਲ ਚੈੱਕ ਪੁਆਇੰਟ ਦੇ ਕੋਲ ਹੋਇਆ, ਜੋ ਸੀਨੇਟ ਵੱਲੋਂ ਬਿਲਡਿੰਗ ਦੇ ਐਂਟਰੀ ਗੇਟ ਤੋਂ ਕਰੀਬ 90 ਮੀਟਰ ਦੀ ਦੂਰੀ ’ਤੇ ਹੈ। ਫਿਲਹਾਲ ਕਾਂਗਰਸ (ਸੰਸਦ) ’ਚ ਛੁੱਟੀਆਂ ਚੱਲ ਰਹੀਆਂ ਹਨ। ਇਸ ਘਟਨਾ ਮਗਰੋਂ ਵ੍ਹਾਈਟ ਹਾਊਸ ਦੇ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।