ਅਮਿਤਾਭ ਬੱਚਨ ਦੀ ਤਸਵੀਰ ਤੇ ਅਵਾਜ਼ ਵਰਤਣ ’ਤੇ ਦਿੱਲੀ ਹਾਈ ਕੋਰਟ ਨੇ ਲਗਾਈ ਰੋਕ

ਨਵੀਂ ਦਿੱਲੀ, 25 ਨਵੰਬਰ, ਹ.ਬ. : ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਅਮਿਤਾਭ ਬੱਚਨ ਦਾ ਨਾਂ, ਅਵਾਜ਼ ਅਤੇ ਫੋਟੋ ਨੂੰ ਆਗਿਆ ਦੇ ਬਗੈਰ ਇਸਤੇਮਾਲ ’ਤੇ ਰੋਕ ਲਗਾ ਦਿੱਤੀ। ਕੋਰਟ ਨੇ ਇਹ ਅੰਤਰਿਮ ਆਦੇਸ਼ ਉਨ੍ਹਾਂ ਦੀ ਇੱਕ ਪਟੀਸ਼ਨ ’ਤੇ ਦਿੱਤਾ ਜਿਸ ਵਿਚ ਉਹ ਪਬਲੀਸਿਟੀ ਅਤੇ ਪਰਸਨੈਲਿਟੀ ਰਾਈਟਸ ਚਾਹੁੰਦੇ ਸੀ। ਦਰਅਸਲ ਕਈ ਛੋਟੀ ਵੱਡੀ ਕੰਪਨੀਆਂ ਬਗੈਰ ਆਗਿਆ ਦੇ ਅਮਿਤਾਭ ਦੀ ਫੋਟੋ, ਅਵਾਜ਼ ਅਤੇ ਨਾਂ ਦਾ ਇਸਤੇਮਾਲ ਕਰਦੀਆਂ ਹਨ। ਅਮਿਤਾਭ ਦੇ ਵਕੀਲ ਨੇ ਪਟੀਸ਼ਨ ਦਾਖਲ ਕੀਤੀ ਸੀ। ਇਸ ਵਿਚ ਅਪੀਲ ਕੀਤੀ ਗਈ ਸੀ ਕਿ ਕਮਰਸ਼ੀਅਲ ਇੰਡਸਟਰੀ ਵਿਚ ਇਸ ’ਤੇ ਰਕ ਲਾਉਣੀ ਚਾਹੀਦੀ।

Video Ad
Video Ad