Home ਤਾਜ਼ਾ ਖਬਰਾਂ ਅਮਿਤ ਸ਼ਾਹ 29 ਜਨਵਰੀ ਨੂੰ ਪੰਜਾਬ ’ਚ ਕਰਨਗੇ ਰੈਲੀ

ਅਮਿਤ ਸ਼ਾਹ 29 ਜਨਵਰੀ ਨੂੰ ਪੰਜਾਬ ’ਚ ਕਰਨਗੇ ਰੈਲੀ

0
ਅਮਿਤ ਸ਼ਾਹ 29 ਜਨਵਰੀ ਨੂੰ ਪੰਜਾਬ ’ਚ ਕਰਨਗੇ ਰੈਲੀ

ਚੰਡੀਗੜ੍ਹ, 16 ਜਨਵਰੀ, ਹ.ਬ. : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੀ ਸਿਆਸਤ ਗਰਮਾਉਣਗੇ। ਸ਼ਾਹ 29 ਜਨਵਰੀ ਨੂੰ ਪਟਿਆਲਾ ਵਿੱਚ ਰੈਲੀ ਕਰ ਰਹੇ ਹਨ। ਪਟਿਆਲਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਹੈ। ਕੈਪਟਨ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਇਹ ਵੀ ਕੈਪਟਨ ਲਈ ਤਾਕਤ ਦਾ ਪ੍ਰਦਰਸ਼ਨ ਹੋਵੇਗਾ।
ਦੂਜੇ ਪਾਸੇ ਅਮਿਤ ਸ਼ਾਹ ਦੇ ਦੌਰੇ ਨੂੰ ਰਾਹੁਲ ਗਾਂਧੀ ਦੇ ਦੌਰੇ ਨਾਲ ਵੀ ਜੋੜਿਆ ਜਾ ਰਿਹਾ ਹੈ। ਅਗਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਕੱਢ ਰਹੇ ਹਨ। ਅਜਿਹੇ ’ਚ ਰਾਹੁਲ ਦੇ ਦੌਰੇ ਨਾਲ ਭਾਜਪਾ ਨੂੰ ਹੋਏ ਡੈਮੇਜ ਨੂੰ ਕੰਟਰੋਲ ਕਰਨ ਦੇ ਨਜ਼ਰੀਏ ਨਾਲ ਭਾਜਪਾ ਦੀ ਸਿਆਸਤ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।