ਅਮੀਰ ਦੇਸ਼, ਗ਼ਰੀਬ ਦੇਸ਼ਾਂ ਲਈ ਦਾਨ ਕਰਨ ਇੱਕ ਕਰੋੜ ਵੈਕਸੀਨ : ਡਬਲਿਊਐਚਓ

ਜਨੇਵਾ, 27 ਮਾਰਚ, ਹ.ਬ. : ਵਿਸ਼ਵ ਸਿਹਤ ਸੰਗਠਨ ਨੇ ਅਮੀਰ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ ਘੱਟ ਤੋਂ ਘੱਟ ਇੱਕ ਕਰੋੜ ਡੋਜ਼ ਦਾਨ ਕਰਨ ਲਈ ਕਿਹਾ ਹੈ ਤਾਕਿ ਇਸ ਸਾਲ ਦੇ ਪਹਿਲੇ ਸੌ ਦਿਨਾਂ ਵਿਚ ਦੁਨੀਆ ਦੇ ਸਾਰੇ ਦੇਸ਼ਾਂ ਤੱਕ ਕੋਰੋਨਾ ਟੀਕਾ ਪਹੁੰਚਾਉਣ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਡਬਲਿਊਐਚਓ ਦੇ ਮੁਖੀ ਟੈਡਰੋਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਹਮਾਇਤੀ ਕੋਵੈਕਸ ਦੇ ਸਾਹਮਣੇ ਵੈਕਸੀਨ ਦੀ ਸਪਲਾਈ ਦੀ ਸਮੱਸਿਆ ਹੈ। ਕੋਵੈਕਸ ਦਾ ਟੀਚਾ ਸਾਰੇ ਦੇਸ਼ਾਂ ਤੱਕ ਵੈਕਸੀਨ ਪਹੁੰਚਾਉਣਾ ਹੈ। ਅਜੇ ਤੱਕ ਇਸ ਮੁਹਿੰਮ ਦੇ ਤਹਿਤ 20 ਦੇਸ਼ਾਂ ਤੱਕ ਕੋਰੋਨਾ ਦੀ ਇੱਕ ਵੀ ਖੁਰਾਕ ਨਹੀਂ ਪੁੱਜੀ ਹੈ। ਟੈਡਰੋਸ ਨੇ ਕਿਹਾ ਕਿ ਉਨ੍ਹਾਂ ਨੇ ਵੈਕਸੀਨ ਦਾ ਉਤਪਾਦਨ ਵਧਾਉਣ ਦੀ ਵੀ ਅਪੀਲ ਕੀਤੀ ਹੈ ਤਾਕਿ ਗਰੀਬ ਦੇਸ਼ਾਂ ਨੂੰ ਦਾਨ ਵਿਚ ਟੀਕਾ ਮਿਲੇ। ਉਨ੍ਹਾਂ ਨੇ ਵੈਕਸੀਨ ਉਤਪਾਦਕਾਂ ਦੇ ਨਾਲ ਕੁਝ ਦੇਸ਼ਾਂ ਦੁਆਰਾ ਸਪਲਾਈ ਦੇ ਲਈ Îਨਿੱਜੀ ਸਮਝੌਤਾ ਕੀਤੇ ਜਾਣ ਦੀ ਆਲੋਚਨ ਕੀਤੀ। ਡਬਲਿਊਐਚਓ ਮੁਖੀ ਨੇ ਕਿਹਾ ਕਿ ਕੁਝ ਦੇਸ਼ਾਂ ਦੇ ਇਸ ਕਦਮ ਦੇ ਚਲਦਿਆਂ ਗਰੀਬ ਦੇਸ਼ਾਂ ਨੂੰ ਵੈਕਸੀਨ ਨਹੀਂ ਮਿਲ ਰਹੀ। ਆਉਣ ਵਾਲੇ ਮਹੀਨਿਆਂ ਵਿਚ ਕੋਵੈਕਸ ਮੁਹਿੰਮ ਦੇ ਤਹਿਤ ਕਰੋੜਾਂ ਖੁਰਾਕਾਂ ਦੀ ਜ਼ਰੂਰਤ ਹੋਵੇਗੀ।

Video Ad
Video Ad