
ਅਰਕਾਂਸਸ, 23 ਫਰਵਰੀ, ਹ.ਬ. : ਅਰਕਾਂਸਸ ਦੇ ਪੁਲਾਸਕੀ ਕਾਉਂਟੀ ਵਿੱਚ ਬੁੱਧਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਅਮਰੀਕੀ ਮੀਡੀਆ ਮੁਤਾਬਕ ਟਵਿਨ ਇੰਜਣ ਵਾਲੇ ਜਹਾਜ਼ ਨੇ ਬਿਲ ਅਤੇ ਹਿਲੇਰੀ ਕਲਿੰਟਨ ਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਓਹੀਓ ਵਿਚ ਜੌਨ ਗਲੇਨ ਕੋਲੰਬਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਾ ਰਹੇ ਕ੍ਰਾਫਟ ਬੀਈ20 ’ਤੇ ਪੰਜ ਯਾਤਰੀ ਸਵਾਰ ਸਨ। ਇਹ ਉਡਾਣ ਭਰਨ ਤੋਂ ਬਾਅਦ ਕਰੈਸ਼ ਹੋ ਗਿਆ। ਪੁਲਾਸਕੀ ਕਾਉਂਟੀ ਦੇ ਲੈਫਟੀਨੈਂਟ ਕੋਡੀ ਬੁਰਕੇ ਨੇ ਕਿਹਾ ਕਿ ਹਾਦਸਾ ਸਥਾਨ ਕਲਿੰਟਨ ਨੈਸ਼ਨਲ ਏਅਰਪੋਰਟ ਤੋਂ ਕੁਝ ਮੀਲ ਦੂਰ ਸੀ। ਐਫਏਏ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰੇਗਾ।