Home ਤਾਜ਼ਾ ਖਬਰਾਂ ਅਰਬਪਤੀਆਂ ਦੀ ਜਾਇਦਾਦ ਹਰ ਦਿਨ 22 ਹਜ਼ਾਰ ਕਰੋੜ ਰੁਪਏ ਵੱਧ ਰਹੀ

ਅਰਬਪਤੀਆਂ ਦੀ ਜਾਇਦਾਦ ਹਰ ਦਿਨ 22 ਹਜ਼ਾਰ ਕਰੋੜ ਰੁਪਏ ਵੱਧ ਰਹੀ

0
ਅਰਬਪਤੀਆਂ ਦੀ ਜਾਇਦਾਦ ਹਰ ਦਿਨ 22 ਹਜ਼ਾਰ ਕਰੋੜ ਰੁਪਏ ਵੱਧ ਰਹੀ

ਟਾਵੋਸ, 16 ਜਨਵਰੀ, ਹ.ਬ. : ਦੁਨੀਆ ਦੇ 1 ਫੀਸਦੀ ਅਮੀਰਾਂ ਦੀ ਦੌਲਤ ਪਿਛਲੇ ਦੋ ਸਾਲਾਂ ਵਿੱਚ ਦੁਨੀਆ ਦੇ ਬਾਕੀ 99 ਫੀਸਦੀ ਲੋਕਾਂ ਦੇ ਮੁਕਾਬਲੇ ਲਗਭਗ ਦੁੱਗਣੀ ਤੇਜ਼ੀ ਨਾਲ ਵਧੀ ਹੈ। ਇਕ ਨਵੀਂ ਰਿਪੋਰਟ ’ਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਆਕਸਫੈਮ ਨੇ ਵਰਲਡ ਇਕਨਾਮਿਕ ਫੋਰਮ ਦੀ ਸਾਲਾਨਾ ਬੈਠਕ ਦੌਰਾਨ ਆਪਣੀ ਸਾਲਾਨਾ ਅਸਮਾਨਤਾ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਦੁਨੀਆ ਦੇ ਅਮੀਰਾਂ ਦੀ ਸੰਪਤੀ ’ਚ ਹਰ ਰੋਜ਼ 22 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਦੁਨੀਆਂ ਦੇ 170 ਕਰੋੜ ਕਾਮੇ ਅਜਿਹੇ ਦੇਸ਼ਾਂ ਵਿੱਚ ਰਹਿੰਦੇ ਹਨ ਜਿੱਥੇ ਮਹਿੰਗਾਈ ਉਜਰਤਾਂ ਨਾਲੋਂ ਵੱਧ ਹੈ।
ਆਕਸਫੈਮ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਦੁਨੀਆ ਦੇ ਅਮੀਰਾਂ ’ਤੇ 5 ਫੀਸਦੀ ਟੈਕਸ ਲਗਾਉਣ ਨਾਲ ਇਕ ਸਾਲ ’ਚ ਕਰੀਬ 1.7 ਲੱਖ ਕਰੋੜ ਰੁਪਏ ਇਕੱਠੇ ਕੀਤੇ ਜਾ ਸਕਦੇ ਹਨ, ਜਿਸ ਨਾਲ ਕਰੀਬ 2 ਅਰਬ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ‘ਸਰਵਾਈਵਲ ਆਫ ਦ ਰਿਚੇਸਟ’ ਸਿਰਲੇਖ ਵਾਲੀ ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਾਲ 2020 ਤੋਂ ਦੁਨੀਆ ’ਚ ਲਗਭਗ 42 ਟ੍ਰਿਲੀਅਨ ਡਾਲਰ ਦੀ ਦੌਲਤ ਦੀ ਕਮਾਈ ਗਈ ਹੈ, ਜਿਸ ’ਚੋਂ ਲਗਭਗ ਦੋ ਤਿਹਾਈ ਦੌਲਤ ਸਿਰਫ ਇਕ ਫੀਸਦੀ ਅਮੀਰਾਂ ਦੇ ਹਿੱਸੇ ਆਈ ਹੈ।