Home ਕਰੋਨਾ ਅਰਵਿੰਦ ਕੇਜਰੀਵਾਲ ਦਾ ਵੱਡਾ ਫ਼ੈਸਲਾ – ਦਿੱਲੀ ਦੇ ਹਸਪਤਾਲਾਂ ‘ਚ 24 ਘੰਟੇ ਲੱਗੇਗਾ ਕੋਰੋਨਾ ਟੀਕਾ

ਅਰਵਿੰਦ ਕੇਜਰੀਵਾਲ ਦਾ ਵੱਡਾ ਫ਼ੈਸਲਾ – ਦਿੱਲੀ ਦੇ ਹਸਪਤਾਲਾਂ ‘ਚ 24 ਘੰਟੇ ਲੱਗੇਗਾ ਕੋਰੋਨਾ ਟੀਕਾ

0
ਅਰਵਿੰਦ ਕੇਜਰੀਵਾਲ ਦਾ ਵੱਡਾ ਫ਼ੈਸਲਾ – ਦਿੱਲੀ ਦੇ ਹਸਪਤਾਲਾਂ ‘ਚ 24 ਘੰਟੇ ਲੱਗੇਗਾ ਕੋਰੋਨਾ ਟੀਕਾ

ਨਵੀਂ ਦਿੱਲੀ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਟੀਕਾਕਰਨ ਦੇ ਸਬੰਧ ‘ਚ ਇੱਕ ਵੱਡਾ ਫ਼ੈਸਲਾ ਲਿਆ ਹੈ। 6 ਅਪ੍ਰੈਲ ਤੋਂ ਕੋਰੋਨਾ ਦਿੱਲੀ ਸਰਕਾਰ ਦੇ ਸਰਕਾਰੀ ਹਸਪਤਾਲਾਂ ‘ਚ ਰਾਤ ਨੂੰ ਵੀ ਕੋਰੋਨਾ ਦੇ ਟੀਕੇ ਲਗਾਏ ਜਾਣਗੇ। ਦਿੱਲੀ ਦੇ ਸਰਕਾਰੀ ਹਸਪਤਾਲਾਂ ਦੇ ਟੀਕਾਕਰਨ ਕੇਂਦਰਾਂ ‘ਚੋਂ ਇਕ ਤਿਹਾਈ ਕੇਂਦਰ ਰੋਜ਼ਾਨਾ ਰਾਤ 9 ਤੋਂ ਸਵੇਰੇ 9 ਵਜੇ ਤਕ ਖੁੱਲ੍ਹੇ ਰਹਿਣਗੇ। ਦੱਸ ਦੇਈਏ ਕਿ ਫਿਲਹਾਲ ਸਵੇਰੇ 9 ਤੋਂ ਰਾਤ 9 ਵਜੇ ਤਕ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾਂਦਾ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ‘ਚ ਵੱਧ ਰਹੇ ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ। ਆਪਣੀ ਚਿੱਠੀ ‘ਚ ਉਨ੍ਹਾਂ ਨੇ ਟੀਕਾਕਰਨ ਕੇਂਦਰ ਖੋਲ੍ਹਣ ਦੀਆਂ ਸ਼ਰਤਾਂ ‘ਚ ਛੋਟ ਅਤੇ ਟੀਕਾਕਰਨ ਦੀ ਉਮਰ ਹੱਦ ਦੀ ਪਾਬੰਦੀ ਨੂੰ ਹਟਾਏ ਜਾਣ ਦੀ ਮੰਗ ਕੀਤੀ ਹੈ। ਸੀਐਮ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਵਧਾਉਣਾ ਹੋਵੇਗਾ। ਜੇ ਨਵੇਂ ਕੇਂਦਰ ਖੋਲ੍ਹਣ ਦੇ ਨਿਯਮਾਂ ਨੂੰ ਅਸਾਨ ਬਣਾਇਆ ਜਾਵੇ ਅਤੇ ਹਰੇਕ ਨੂੰ ਟੀਕਾ ਲਗਾਉਣ ਦੀ ਮਨਜ਼ੂਰੀ ਮਿਲੇ ਤਾਂ ਦਿੱਲੀ ਸਰਕਾਰ 3 ਮਹੀਨਿਆਂ ‘ਚ ਸਾਰੇ ਦਿੱਲੀ ਵਾਸੀਆਂ ਨੂੰ ਟੀਕਾ ਲਗਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਇਹ ਦਿੱਲੀ ‘ਚ ਕੋਰੋਨਾ ਲਾਗ ਦੀ ਚੌਥੀ ਲਹਿਰ ਹੈ। ਐਤਵਾਰ ਨੂੰ ਦਿੱਲੀ ‘ਚ ਕੋਰੋਨਾ ਵਾਇਰਸ ਦੇ 4033 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ 21 ਲੋਕਾਂ ਦੀ ਮੌਤ ਹੋ ਗਈ।