Home ਅਮਰੀਕਾ ਅਲਕਾਇਦਾ ਨੇਤਾ ਅਲ ਜ਼ਵਾਹਿਰੀ ਅਮਰੀਕਾ ਵਲੋਂ ਢੇਰ

ਅਲਕਾਇਦਾ ਨੇਤਾ ਅਲ ਜ਼ਵਾਹਿਰੀ ਅਮਰੀਕਾ ਵਲੋਂ ਢੇਰ

0
ਅਲਕਾਇਦਾ ਨੇਤਾ ਅਲ ਜ਼ਵਾਹਿਰੀ ਅਮਰੀਕਾ ਵਲੋਂ ਢੇਰ

ਕਾਬੁਲ ਵਿਚ ਡਰੋਨ ਹਮਲਾ ਕਰਕੇ ਕੀਤਾ ਢੇਰ
ਅਮਰੀਕਾ ਦੀ ਕਾਰਵਾਈ ’ਤੇ ਤਾਲਿਬਾਨ ਭੜਕਿਆ
ਕਾਬੁਲ, 2 ਅਗਸਤ, ਹ.ਬ. : ਅਮਰੀਕਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅਲਕਾਇਦਾ ਸਰਗਨਾ ਅਲ ਜ਼ਵਾਹਿਰੀ ਨੂੰ ਇੱਕ ਡਰੋਨ ਹਮਲੇ ਵਿਚ ਢੇਰ ਕਰ ਦਿੱਤਾ। ਖੁਫੀਆ ਸੂਚਨਾ ਮਿਲਣ ਤੋਂ ਬਾਅਦ ਐਤਵਾਰ ਦੁਪਹਿਰ ਹੀ ਜ਼ਵਾਹਿਰੀ ’ਤੇ ਡਰੋਨ ਹਮਲਾ ਕੀਤਾ ਗਿਆ ਸੀ। ਜਿਸ ਵਿਚ ਉਸ ਦੀ ਮੌਤ ਹੋ ਗਈ। ਜ਼ਵਾਹਿਰੀ ਨੇ 2011 ਵਿਚ ਅਲਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਇਸ ਅੱਤਵਾਦੀ ਸੰਗਠਨ ਦੀ ਕਮਾਨ ਸੰਭਾਲ ਲਈ ਸੀ।
ਨਿਊਯਾਰਕ ਟਾਈਮਸ ਦੀ ਰਿਪੋਰਟਸ ਮੁਤਾਬਕ ਇਹ ਡਰੋਨ ਹਮਲਾ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੀ ਸਪੈਸ਼ਲ ਟੀਮ ਨੇ ਕੀਤਾ। ਜ਼ਵਾਹਿਰੀ ਅਗਸਤ 2021 ਵਿਚ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਆਉਣ ਦੇ ਬਾਅਦ ਤੋਂ ਹੀ ਕਾਬੁਲ ਵਿਚ ਰਹਿ ਰਿਹਾ ਸੀ। ਦੂਜੇ ਪਾਸੇ ਅਮਰੀਕਾ ਦੀ ਇਸ ਕਾਰਵਾਈ ’ਤੇ ਤਾਲਿਬਾਨ ਭੜਕ ਗਿਆ ਹੈ ਉਨ੍ਹਾਂ ਨੇ ਇਸ ਨੂੰ ਦੋਹਾ ਸਮਝੌਤੇ ਦੀ ਉਲੰਘਣਾ ਦੱਸਿਆ ਹੈ।