ਅਸਾਮ ਦੇ ਲੋਕ ਹਿੰਸਾ ਦੇ ਵਿਰੁੱਧ ਹਨ ਅਤੇ ਉਹ ਵਿਕਾਸ, ਸ਼ਾਂਤੀ, ਏਕਤਾ ਤੇ ਸਥਿਰਤਾ ਚਾਹੁੰਦੇ ਹਨ : ਪੀਐਮ ਮੋਦੀ

ਨਵੀਂ ਦਿੱਲੀ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਅਸਾਮ ਦੇ ਬਕਸਾ ਜ਼ਿਲ੍ਹੇ ਦੇ ਤਾਮੁਲਪੁਰ ‘ਚ ਇੱਕ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਅਸਾਮ ਦੇ ਲੋਕਾਂ ਨੇ ਇਕ ਵਾਰ ਫਿਰ ਐਨਡੀਏ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਅਸਾਮ ਨੂੰ ਦਹਾਕਿਆਂ ਤਕ ਹਿੰਸਾ ਤੇ ਅਸਥਿਰਤਾ ‘ਚ ਰੱਖਣ ਵਾਲੇ ਲੋਕਾਂ ਨੂੰ ਹੁਣ ਇੱਥੇ ਦੇ ਲੋਕ ਸਵੀਕਾਰ ਨਹੀਂ ਕਰਨਗੇ।
ਪੀਐਮ ਮੋਦੀ ਨੇ ਅਸਾਮ ‘ਚ ਹੁਣ ਤਕ ਆਤਮ ਸਮਰਪਣ ਨਾ ਕਰਨ ਵਾਲੇ ਅੱਤਵਾਦੀਆਂ ਨੂੰ ਮੁੱਖ ਧਾਰਾ ‘ਚ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ‘ਆਤਮ-ਨਿਰਭਰ ਅਸਾਮ’ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਸਾਮ ਦੇ ਲੋਕ ਹਿੰਸਾ ਦੇ ਵਿਰੁੱਧ ਹਨ ਅਤੇ ਉਹ ਵਿਕਾਸ, ਸ਼ਾਂਤੀ, ਏਕਤਾ ਤੇ ਸਥਿਰਤਾ ਚਾਹੁੰਦੇ ਹਨ।

Video Ad

ਮੋਦੀ ਨੇ ਕਿਹਾ ਕਿ ਦੇਸ਼ ‘ਚ ਧਰਮ ਨਿਰਪੱਖਤਾ ਦੀ ਪਰਿਭਾਸ਼ਾ ਬਦਲ ਗਈ ਹੈ। ਹੁਣ ਵੋਟ ਬੈਂਕ ਲਈ ਪੱਖਪਾਤ ਕਰਨ ਅਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਧਰਮ ਨਿਰਪੱਖ ਕਿਹਾ ਜਾਂਦਾ ਹੈ। ਸਾਡੀ ਸਰਕਾਰ ਬਗੈਰ ਕਿਸੇ ਭੇਦਭਾਵ ਹਰੇਕ ਲਈ ਕੰਮ ਕਰਦੀ ਹੈ, ਇਸ ਨੂੰ ਫਿਰਕੂਵਾਦ ਕਿਹਾ ਜਾਂਦਾ ਹੈ।

ਉਨ੍ਹਾਂ ਕਿਹਾ, “ਐਨਡੀਏ ਸਰਕਾਰ ਨੇ ‘ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਵਿਸ਼ਵਾਸ’ ਦੇ ਮੰਤਰ ਨਾਲ ਸਮਾਜ ਦੇ ਹਰੇਕ ਵਰਗ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਧਰਮ ਨਿਰਪੱਖਤਾ ਅਤੇ ਫਿਰਕਾਪ੍ਰਸਤੀ ਦੀ ਇਸ ਖੇਡ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਅਸਾਮ ‘ਚ ਪਿਛਲੇ 5 ਸਾਲਾਂ ‘ਚ ਐਨ.ਡੀ.ਏ. ਸਰਕਾਰਾਂ ਦੀ ‘ਡਬਲ ਇੰਜਨ’ ਵਾਲੀ ਰਾਜਗ ਸਰਕਾਰਾਂ ਹੋਣ ਕਾਰਨ ਹੀ ਸੂਬੇ ਲਈ ਦੋਹਰੇ ਲਾਭਕਾਰੀ ਨਤੀਜੇ ਸਾਹਮਣੇ ਆਏ ਹਨ।

ਪੀਐਮ ਮੋਦੀ ਨੇ ਏਆਈਯੂਡੀਐਫ ਦੇ ਸੰਸਥਾਪਕ ਅਤੇ ਸੰਸਦ ਮੈਂਬਰ ਬਦਰੂਦੀਨ ਅਜਮਲ ਦੇ ਪੁੱਤਰ ਅਬਦੁਰ ਰਹੀਮ ਵੱਲੋਂ ਕਾਂਗਰਸ ਦੀ ਰੈਲੀ ‘ਚ ਦਿੱਤੇ ਬਿਆਨ ਉੱਤੇ ਵੀ ਨਿਸ਼ਾਨਾ ਸਾਧਿਆ। ਰਹੀਮ ਨੇ ਸ਼ੁੱਕਰਵਾਰ ਨੂੰ ਇਕ ਰੈਲੀ ‘ਚ ਕਿਹਾ ਸੀ ਦਾੜ੍ਹੀ, ਟੋਪੀ ਅਤੇ ਲੁੰਗੀ ਵਾਲੇ ਦੀ ਅਸਾਮ ‘ਚ ਅਗਲੀ ਸਰਕਾਰ ਬਣੇਗੀ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਤੋਂ ਵੱਡਾ ਅਸਾਮ ਲਈ ਕੋਈ ਅਪਮਾਨ ਨਹੀਂ ਹੋ ਸਕਦਾ। ਅਸਾਮ ਦੇ ਲੋਕ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਨਗੇ, ਜੋ ਅਸਾਮ ਦੇ ਮਾਣ ਤੇ ਪਛਾਣ ਦਾ ਅਪਮਾਨ ਕਰਦੇ ਹਨ ਅਤੇ ਜਨਤਾ ਉਨ੍ਹਾਂ ਨੂੰ ਵੋਟਿੰਗ ਰਾਹੀਂ ਢੁੱਕਵਾਂ ਜਵਾਬ ਦੇਵੇਗੀ।”

ਉਨ੍ਹਾਂ ਕਿਹਾ ਕਿ ਅਸਾਮ ਦੇ ਲੋਕਾਂ ਨੇ ਮੁੜ ਐਨਡੀਏ ਦੀ ਸਰਕਾਰ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਮ ਸਮਝੌਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਜ਼ਿਆਦਾਤਰ ਸਮੱਸਿਆਵਾਂ ਹੱਲ ਹੋ ਗਈਆਂ ਹਨ ਅਤੇ ਬਾਕੀਆਂ ਨੂੰ ਛੇਤੀ ਹੀ ਹੱਲ ਕਰ ਦਿੱਤਾ ਜਾਵੇਗਾ।

Video Ad