ਅਸਾਮ-ਮੇਘਾਲਿਆ ਸਰਹੱਦ ’ਤੇ ਗੋਲ਼ੀਬਾਰੀ ’ਚ 6 ਲੋਕਾਂ ਦੀ ਮੌਤ

ਗੁਹਾਟੀ,23 ਨਵੰਬਰ, ਹ.ਬ. : ਅਸਾਮ-ਮੇਘਾਲਿਆ ਸਰਹੱਦ ’ਤੇ ਲੱਕੜ ਦੀ ਤਸਕਰੀ ਨੂੰ ਰੋਕਦੇ ਹੋਏ ਮੰਗਲਵਾਰ ਤੜਕੇ ਹਿੰਸਾ ਭੜਕ ਗਈ। ਹਿੰਸਾ ਵਿੱਚ ਇੱਕ ਜੰਗਲਾਤ ਗਾਰਡ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਸਾਮ-ਮੇਘਾਲਿਆ ਸਰਹੱਦ ’ਤੇ ਗੈਰ-ਕਾਨੂੰਨੀ ਲੱਕੜ ਲੈ ਕੇ ਜਾ ਰਹੇ ਇਕ ਟਰੱਕ ਨੂੰ ਪੁਲਸ ਵੱਲੋਂ ਰੋਕੇ ਜਾਣ ਤੋਂ ਬਾਅਦ ਹਿੰਸਾ ਸ਼ੁਰੂ ਹੋਈ। ਸਾਵਧਾਨੀ ਦੇ ਤੌਰ ’ਤੇ 7 ਜ਼ਿਲਿਆਂ ’ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਮਦਾਦ ਅਲੀ, ਪੁਲਿਸ ਸੁਪਰਡੈਂਟ, ਪੱਛਮੀ ਕਾਰਬੀ ਐਂਗਲੌਂਗ ਨੇ ਇਹ ਜਾਣਕਾਰੀ ਦਿੱਤੀ।

Video Ad
Video Ad